ਲਾਕਡਾਉਨ ਦੌਰਾਨ ਲੋੜਵੰਦਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੇਣ ਵਾਲੇ ਵੈਲਫੇਅਰ ਕਲੱਬ ਦੇ ਯੋਧਿਆਂ ਨੂੰ ,ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਕੀਤਾ ਸਨਮਾਨਿਤ
ਮੋਗਾ 05 ਜੁਲਾਈ (ਜਸ਼ਨ) : ਲਾਕਡਾਊਨ ਦੌਰਾਨ ਲੋੜਵੰਦ ਪਰਿਵਾਰਾਂ ਦੀ ਲੋੜ ਪੂਰੀ ਕਰਕੇ ਵੈੱਲਫੇਅਰ ਕਲੱਬ ਨੇ ਇੱਕ ਮਿਸਾਲ ਪੈਦਾ ਕੀਤੀ। ਵਾਰਡ ਨੰਬਰ 4 ਦੇ ਕੌਸਲਰ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਨਸੀਬ ਬਾਵਾ ਨੇ ਅੱਜ ਉਨ੍ਹਾਂ ਸਾਰੇ ਯੋਧਿਆਂ ਨੂੰ ਸਨਮਾਨਤ ਕੀਤਾ ਜਿਨ੍ਹਾਂ ਨੇ ਪੂਰੇ ਲਾਕਡਾਊਨ ਦੌਰਾਨ ਆਪਣੇ ਸ਼ਰੀਰ ਦਾ ਖਿਲਾਫ ਰੱਖਦੇ ਹੋਏ ਉਨ੍ਹਾਂ ਭੁੱਖੇ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਜਿਨ੍ਹਾਂ ਦੇ ਘਰ ਖਾਣ ਲਈ ਕੁੱਝ ਨਹੀਂ ਸੀ ਅਤੇ ਲਗਾਤਾਰ ਤਿੰਨ ਮਹੀਨੇ ਇਹ ਖਿਲਾਫ ਰੱਖਿਆ ਕਿ ਕਿਵੇਂ ਕੋਈ ਪਰਿਵਾਰ ਭੁੱਖਾ ਤਾਂ ਨਹੀਂ ਸੁੱਤਾ ਮੁਹੱਲੇ ਵਿੱਚ ਸੈਨੀਟਾਈਜ਼ਰ ਦਿੱਤੇ ਗਏ ਅਤੇ ਹਰ ਘਰ ਤੱਕ ਹਰ ਇੱਕ ਪਰਿਵਾਰ ਦੇ ਜੀਅ ਨੂੰ ਵਾਰ ਵਾਰ ਮਸਕ ਵੀ ਵੰਡੇ ਗਏ। ਸ਼੍ਰੀ ਨਸੀਬ ਬਾਵਾ ਨੇ ਉਨ੍ਹਾਂ ਯੋਧਿਆ ਨੂੰ ਸਲੂਟ ਕੀਤਾ ਸਲੂਟ ਕੀਤਾ ਅਤੇ ਉਮੀਦ ਕੀਤੀ ਕਿ ਅੱਗੇ ਤੋਂ ਵੀ ਇਹ ਸਾਰੇ ਯੋਧੇ ਬਿਨਾਂ ਕਿਸੇ ਰਾਜਨੀਡਰ ਭੇਦ ਭਾਵ, ਬਿਨ੍ਹਾਂ ਕਿਸੇ ਜਾਤੀ ਵਾਦ, ਧਰਮ ਨਿਰਪੱਖ ਹੋ ਕੇ ਮਾਨਵਤਾ ਦੀ ਸੇਵਾ ਲਈ ਤੱਤ ਪਰ ਰਹਿਣਗੇ, ਇਸ ਸਮਮਾਨ ਸਮਾਰੋਹ ਵਿੱਚ ਵੱੈਲਫੇਅਰ ਕਲੱਬ ਦੇ ਮੈਂਬਰ ਸੋਹਨ ਸਿੰਘ ਅਤੇ ਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਾਰੇ ਹੀ ਕਲੱਬ ਮੈਂਬਰਾਂ ਦਾ ਧੰਨਵਾਦ ਕਿਤਾ ਕਿ ਕਲੱਬ ਨੇ ਬਿਨ੍ਹਾਂ ਕਿਸੇ ਪ੍ਰਚਾਰ ਦੇ ਦਿਨ ਰਾਤ ਇੱਕ ਕਰਕੇ ਗਰੀਬਾਂ ਦੇ ਘਰਾਂ ਵਿੱਚ ਚੁਲ੍ਹੇ ਨਹੀਂ ਬੁਜਨ ਦਿੱਤੀ ਅਤੇ ਪ੍ਰਨ ਲਿਆ ਕਿ ਉਹ ਸਮਾਜ ਵਿੱਚ ਗਰੀਬ ਅਤੇ ਮਜਲੂਮ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮਹਾਂਮਾਰੀ ਵਿੱਚ ਜਿਹੜੇ ਯੋਧਿਆਂ ਨੇ ਕੰਮ ਕੀਤਾ ਤੇ ਜਿਨ੍ਹਾ ਨੂੰ ਸਨਮਾਨਤ ਕੀਤਾ ਗਿਆ ਉਨ੍ਹਾਂ ਵਿੱਚ ਸਰਵ ਸ਼੍ਰੀ ਕੁਲਦੀਪ ਸਿੰਘ, ਮਾਨ ਬਲਜੀਤ ਸਿੰਘ, ਅੰਗਰੇਜ਼ ਸਿੰਘ, ਬਲਜੀਤ ਸਿੰਘ, ਹਰਮਨ ਸਿੰਘ, ਸ਼ਰਮਾ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ , ਕੌਰ ਸਿੰਘ, ਡਿੰਪੀ, ਗੁਰਪ੍ਰੀਤ ਬਰਾੜ, ਗੁਰਜੰਟ ਸਰਪੰਚ, ਗੁਲਸ਼ੇਰ ਸਿੰਘ, ਦਰਬਾਰਾ ਸਿੰਘ, ਚਰਨਪ੍ਰੀਤ ਸਿੰਘ ਧਾਲੀਵਾਲ, ਜਤਿਨਦੇਵ, ਜਸਵਿੰਦਰ ਸਿੰਘ ਨੈਸਲੇ, ਹਰਪਾਲ ਮੱਕਰ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਜੱਸੀ, ਜਗਮੀਤ ਸਿੰਘ ਪੰਨੂ, ਕੁਲਦੀਪ ਸਿੰਘ ਘੋਲੀਆ, ਰਜਿੰਦਰ ਸਿੰਘ ਦੀਪ, ਜਗਜੀਤ ਸਿੰਘ, ਦਲਜੀਤ ਸਿੰਘ ਬਾਬੂ, ਸੰਜੀਵ ਢੰਡ, ਗੁਰਮੇਲ ਸਿੰਘ ਐਡਵੋਕੇਟ, ਦਰਸ਼ਨ ਬਰਾੜ, ਮੱਖਣ ਸਿੰਘ, ਨਰੇਸ਼ ਕੁਮਾਰ, ਸੁਖਦੀਪ ਸਿੰਘ ਦੀਪਾ, ਮਨਦੀਪ ਸਿੰਘ, ਨਿਰਮਲ ਬਰਾੜ, ਜਲਮਨ, ਸੋਹਨ ਸਿੰਘ, ਰਾਜਾ ਸੰਘਾ, ਹੀਰਾ ਸਿੰਘ, ਲਖਵਿੰਦਰ ਸਿੰਘ, ਰਾਜਨ ਚੱਕੀ ਵਾਲੀ ਗਲੀ ਆਦਿ ਸ਼ਾਮਲ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ