ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਨੇ ਰਾਸ਼ਟਰਪਤੀ ਤੋਂ ਕੀਤੀ ਮੰਗ ,ਸਰਕਾਰ ਮਜਦੂਰਾਂ ਲਈ ਲੋੜੀਂਦੇ ਕਾਨੂੰਨ ਬਨਾਏ
ਮੋਗਾ 10 ਮਈ (ਜਸ਼ਨ): ਕਰਫਿਊ ਅਤੇ ਲਾਕ ਡਾਊਨ ਨੇ ਜਿੱਥੇ ਹਰ ਇੱਕ ਵਿਅਕਤੀ ਨੂੰ ਪ੍ਰਭਾਵਤ ਕੀਤਾ ਉੱਥੇ ਮਜਦੂਰ ਜਮਾਤ ਲਈ ਆਫਤ ਲੈ ਕੇ ਆਇਆ, ਸਰਕਾਰਾਂ ਮਜਦੂਰਾਂ ਨੂੰ ਖਾਣਾ ਦੇਣ ਦਾ ਢੋਲ ਬਜਾਉਂਦੀਆਂ ਰਹੀਆਂ ਪ੍ਰਸ਼ਾਸ਼ਨ ਦੀਆਂ ਗਲਤ ਨੀਤੀਆਂ ਕਾਰਨ ਹਰ ਇੱਕ ਮਜਦੂਰ ਪਾਸ ਖਾਣ ਪੀਣ ਲਈ ਲੋੜੀਂਦੇ ਸਾਧਨ ਨਹੀਂ ਮਿਲੇ, ਗਰੀਬਾਂ ਦੇ ਬੱਚੇ ਔਰਤਾਂ ਭੁੱਖ ਮਰੀ ਦਾ ਸ਼ਿਕਾਰ ਹੋਏ, ਭਾਵੇਂ ਕਾਫੀ ਮਾਤਰਾ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਗਰੀਬਾਂ ਦਾ ਪੱਲਾ ਫੜਿਆ ਸ਼ਾਇਦ ਇਹ ਗਰੀਬਾਂ ਲਈ ਕਾਫੀ ਨਹੀਂ ਸੀ ਪ੍ਰਸ਼ਾਸ਼ਨ ਦੇ ਝੂਠੇ ਵਾਅਦੇ ਸਿਰਫ ਵਾਅਦੇ ਹੀ ਰਹਿ ਗਏ ਜਿਸ ਕਾਰਨ ਭੁੱਖੇ ਤਿਹਾਏ ਮਜਦੂਰ ਆਪਣੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਸਿਰ ਤੇ ਸਮਾਨ ਚੁੱਕ ਕੇ ਹਜਾਰਾਂ ਮੀਲ ਦਾ ਵਿਸ਼ਾਲ ਰਸਤਾ ਤਹਿ ਕਰਨ ਲਈ ਨਿਕਲ ਪਏ, ਇਸ ਦੁਖਦਾਈ ਫੈਸਲੇ ਦਾ ਸ਼ਾਇਦ ਉਨ੍ਹਾਂ ਗਰੀਬਾਂ ਨੂੰ ਹੀ ਪਤਾ ਹੈ ਸਰਕਾਰਾਂ ਅਤੇ ਪ੍ਰਸ਼ਾਸ਼ਨ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਨਹੀਂ। ਕੁਦਰਤ ਦੀ ਕਰੋਪੀ ਦਾ ਕੋਈ ਪਤਾ ਨਹੀਂ ਕਦੋ ਵਿਗੜ ਜਾਵੇ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਇਹ ਦੁਖਦਾਈ ਘਟਨਾਂ ਦੁਬਾਰੇ ਨਾਂ ਵਾਪਰਨ, ਗਰੀਬਾਂ ਨੂੰ ਭੁੱਖੇ ਤਿਹਾਏ ਹਜਾਰਾਂ ਕਿਲੋਮੀਟਰ ਦਾ ਫਾਸਲਾ ਫਿਰ ਤਹਿ ਨਾਂ ਕਰਨਾਂ ਪਵੇ, ਥੱਕੇ ਟੁੱਟੇ ਮਜਦੂਰਾਂ ਨੂੰ ਰੇਲ ਗੱਡੀਆਂ ਤੇ ਸਿਰ ਰੱਖ ਕੇ ਸੌਣਾ ਨਾਂ ਪਵੇ, ਗਰੀਬਾਂ ਦੇ ਬੱਚੇ ਭੁੱਖੇ ਰਸਤੇ ਵਿੱਚ ਨਾਂ ਮਰਨ ਇਸ ਲਈ ਅਤਿ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ ਜੇਕਰ ਪ੍ਰਵਾਸੀ ਮਜਦੂਰ ਨੂੰ ਅਤੇ ਉਸ ਦੇ ਪਰਿਵਾਰਾਂ ਨੂੰ ਲੋੜੀਂਦੇ ਸਾਧਨ ਮਿਲਦੇ ਤਾਂ ਸ਼ਾਇਦ ਉਹ ਰੋਜਗਾਰ ਛੱਡਕੇ ਨਾਂ ਭੱਜਦੇ। ਸ਼੍ਰੀ ਬਾਵਾ ਨੇ ਕਿਹਾ ਕਿ ਪ੍ਰਵਾਸੀ ਮਜਦੂਰਾਂ ਦੀ ਘਰ ਵਾਪਸੀ ਆਉਂਦੇ ਸਮੇਂ ਵਿੱਚ ਸਾਡੀ ਅਰਥ ਵਿਵਸਥਾ ਨੂੰ ਇਤਨਾਂ ਪ੍ਰਭਾਵਤ ਕਰ ਸਕਦੀ ਹੈ। ਜਿਸ ਬਾਰੇ ਅੱਜ ਅਸੀਂ ਚਿੰਤਾ ਨਹੀਂ ਕਰ ਰਹੇ। ਖੇਤੀਬਾੜੀ ਵਾਲੇ ਸੂਬਿਆਂ ਲਈ ਪ੍ਰਵਾਸੀ ਮਜਦੂਰਾਂ ਦੀ ਅਤਿ ਲੋੜ ਹੈ, ਫੈਕਟਰੀਆਂ ਤੇ ਕਾਰਖਾਨੇ ਪੂਰੀ ਤਰ੍ਹਾਂ ਪ੍ਰਵਾਸੀ ਮਜਦੂਰਾਂ ਦੀ ਮਿਹਨਤ ਤੇ ਨਿਰਭਰ ਹਨ ਇਸ ਲਈ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਮਜਦੂਰਾਂ ਨਾਲ ਇਹ ਦੁਖਦਾਈ ਸਮਾਂ ਅੱਗੇ ਨਾਂ ਆਵੇ। ਕੇਂਦਰ ਸਰਕਾਰ ਇਸ ਲਈ ਲੋੜੀਂਦੇ ਕਾਨੂੰਨ ਬਨਾਏ। ਕਿਉਂਕਿ ਮਜਦੂਰ ਇਸ ਦੇਸ਼ ਦੀ ਰੀੜ ਦੀ ਹੱਡੀ ਹੈ ਅਤੇ ਅੱਜ ਅਜਿਹਾ ਸਮਾਂ ਨਹੀਂ ਕਿ ਸਾਡੇ ਮਜਦੂਰ ਗੱਡੀਆਂ ਥੱਲੇ ਮਰ ਰਹੇ ਹੋਣ ਅਤੇ ਸਾਡੀਆਂ ਸਰਕਾਰਾਂ ਕਰੋੜਾਂ ਰੁਪਏ ਮੂਰਤੀਆਂ ਬਨਾਉਣ ਲਈ ਲੱਗੀਆਂ ਰਹਿਣ, ਵੀ.ਆਈ.ਪੀ ਲੋਕਾਂ ਦੀ ਆਮਦ ਤੇ ਕਰੋੜਾਂ ਰੁਪਏ ਖਰਚ ਕਰਨ ਅਤੇ ਗਰੀਬ ਲੋਕਾਂ ਦੀ ਸਹੂਲਤਾਂ ਦੀ ਵਜਾਏ ਦੂਸਰੇ ਦੇਸ਼ਾਂ ਨੂੰ ਆਰਥਿਕ ਸਹਾਇਤਾ ਦੇਣ ਤੇ ਜੋਰ ਨਾਂ ਦਿੱਤਾ ਜਾਵੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ