ਕਾਂਗਰਸ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਵੱਲੋਂ ਧਰਮਕੋਟ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾ ਰਿਹੈ ਰਾਸ਼ਨ

Tags: 

ਮੋਗਾ,25 ਅਪਰੈਲ (ਜਸ਼ਨ) : ਕੋਵਿਡ 19 ਦੇ ਮੱਦੇਨਜ਼ਰ ਸੂਬੇ ਭਰ ਵਿਚ ਲਗਾਏ ਗਏ ਲੌਕਡਾਊਨ ਨੂੰ ਸਫ਼ਲ ਕਰਨ ਲਈ ਆਪਣੇ ਆਪਣੇ ਇਲਾਕੇ ਵਿਚ ਸਮਾਜ ਸੇਵੀਆਂ ,ਰਾਜਨੀਤਕ ਆਗੂਆਂ ਅਤੇ ਆਮ ਲੋਕਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ । ਧਰਮਕੋਟ ਇਲਾਕੇ ਵਿਚ ਵੀ ਅਜਿਹੇ ਜ਼ਰੂਰਤਮੰਦ ਪਰਿਵਾਰਾਂ ਨੂੰ ਕਾਂਗਰਸ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਮਹਿਲਾ ਕਮਿਸ਼ਨ ਪੰਜਾਬ ਬੀਬੀ ਜਗਦਰਸ਼ਨ ਕੌਰ ਵੱਲੋਂ ਰਾਸ਼ਨ ਵੰਡਿਆ ਜਾ ਰਿਹੈ। ਰਾਸ਼ਨ ਵੰਡਣ ਮੌਕੇ ਪਰਮਿੰਦਰ ਸਿੰਘ ਡਿੰਪਲ,ਪੱਪੂ ਸਰਪੰਚ ਭੋਡੀਵਾਲ ,ਸ਼ਿੰਦਰ ਬਾਬਾ ,ਮਨਪ੍ਰੀਤ ਭੱਟੀ ਅਤੇ ਹੋਰ ਕਾਂਗਰਸ ਦੇ ਕਾਰਕੁੰਨ ਹਾਜ਼ਰ ਸਨ। ਇਸ ਮੌਕੇ ਬੀਬੀ ਜਗਦਰਸ਼ਨ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਭਾਵੇਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਦੀ ਸਹਾਇਤਾ ਕਰ ਰਹੀਆਂ ਹਨ ਪਰ ਇਸ ਤੋਂ ਇਲਾਵਾ ਜੇ ਕੋਈ ਪਰਿਵਾਰ ਰਾਸ਼ਨ ਤੋਂ ਵਾਝਾਂ ਰਹਿ ਜਾਂਦਾ ਹੈ ਤਾਂ ਉਹ ਅਤੇ ਉਹਨਾਂ ਦੀ ਟੀਮ ਨਿੱਜੀ ਤੌਰ ’ਤੇ ਅਜਿਹੇ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਘਰਾਂ ਤੱਕ ਰਾਸ਼ਨ ਪੁੱਜਦਾ ਕਰ ਰਹੀ ਹੈ । ਬੀਬੀ ਜਗਦਰਸ਼ਨ ਕੌਰ ਨੇ ਆਖਿਆ ਕਿ ਜਿਨੇ ਦਿਨ ਵੀ ਲੌਕਡਾੳੂਨ ਰਹੇਗਾ ਉਹ ਪੂਰੀ ਸ਼ਿੱਦਤ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿਣਗੇ।