ਹੇਮਕੁੰਟ ਸਕੂਲ ਨੇ ਐਲਾਨਿਆ ਨਤੀਜਾ,ਓਵਰ ਆਲ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ
ਕੋਟਈਸੇ ਖਾਂ,8 ਮਾਰਚ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੈਕੰਡਰੀ ਸਕੂਲ ਵੱਲੋਂ ਨਰਸਰੀ ਤੋਂ ਨੌਵੀਂ ਅਤੇ ਗਿਆਰਵ੍ਹੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਕੀਤਾ ਗਿਆ । ਕਲਾਸ 11ਵੀਂ ਕਾਮਰਸ ਗਰੱੁਪ ਦੀ ਮਨਪ੍ਰੀਤ ਕੌਰ ਤੂਰ ਪਿੰਡ ਭਿੰਡਰ ਖੁਰਦ ਨੇ 97.6% ਅੰਕ ਪ੍ਰਾਪਤ ਕੀਤੇ ।ਕਲਾਸ 11ਵੀਂ ਸਾਇੰਸ ਗਰੱੁਪ ਦੀ ਅਵਨੀਤ ਕੌਰ ਪਿੰਡ ਬੋਘੇ ਵਾਲਾ ਨੇ 87.2% ਅੰਕ ਪ੍ਰਾਪਤ ਕੀਤੇ ।ਕਲਾਸ 11ਵੀਂ ਆਰਟਸ ਗਰੱੁਪ ਜਸ਼ਨਦੀਪ ਸਿੰਘ ਪਿੰਡ ਨਿਜ਼ਾਮਦੀਨ ਵਾਲਾ ਨੇ 88.8% ਅੰਕ ਪ੍ਰਾਪਤ ਕੀਤੇ ।ਛੇਵੀਂ ਤੋਂ ਨੌਵੀਂ ਕਲਾਸ ਦੇ ਵਿਦਿਆਰਥੀ ਆਰਵ ਗਰੋਵਰ ਪਿੰਡ ਫਹਿਤਗੜ੍ਹ ਪੰਜਤੂਰ ਨੇ 99.4%,ਨਵਰੀਤ ਕੌਰ ਕੋਟ ਈਸੇ ਖਾਂ ਨੇ 98.8%,ਸਹਿਜਪ੍ਰੀਤ ਕੌਰ ਬੇਰੀ ਕਾਦਰਾ ਅਬਾਦ ਨੇ 99.5% ,ਅਰੁਨਜੋਤ ਕੌਰ ਪਿੰਡ ਲੌਗੀਵਿੰਡ ਨੇ 96.3%,ਮਨਪ੍ਰੀਤ ਕੋਟ ਈਸੇ ਖਾਂ ਨੇ 96.3% ਅੰਕ ਹਾਸਲ ਕੀਤੇ । ਨਰਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀ ਰਮਨੀਤ ਕੌਰ ਪਿੰਡ ਭੈਣੀ ਨੇ 100% ,ਜਸਪ੍ਰੀਤ ਕੌਰ ਪਿੰਡ ਮਸੀਤਾਂ ਨੇ 99.8%,ਸੀਰਤ ਕੌਰ ਪਿੰਡ ਭੈਣੀ ਨੇ 99.8%, ਨਵਦੀਪ ਸਿੰਘ ਸ਼ਰਮਾ ਪਿੰੰਡ ਜਲਾਲਾਬਾਦ ਨੇ 99.9%, ਪ੍ਰਤਿਪਾਲ ਸਿੰਘ ਪਿੰਡ ਬਲਖੰਡੀ ਨੇ 99.9%,ਖੁਸ਼ਪ੍ਰੀਤ ਕੌਰ ਪਿੰਡ ਮਨਾਵਾਂ ਨੇ 99.4%,ਜਸਦੀਪ ਕੌਰ ਪਿੰਡ ਬਡਾਲਾ ਪੁਰਾਣਾ ਨੇ 99.1%,ਜਸਲੀਨ ਕੌਰ ਪਿੰਡ ਮਨਸੂਰਵਲ ਕਲਾਂ ਨੇ 99.2% ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੈਅਰਮਨ ਸ:ਕੁਲਵੰਤ ਸਿੰਘ ਸੰਧੂ ,ਐੱਮ.ਡੀ ਮੈਡਮ ਰਣਜੀਤ ਕੌਰ ਸੰਧੂ ਪਿੰ੍ਰਸੀਪਲ ਅਤੇ ਸਮੂਹ ਸਫਾਟ ਨੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਤ ਕੀਤਾ ।ਚੈਅਰਮਨ ਸ:ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਕੂਲ ਵੱਲੋਂ ਹਰ ਸਮੇਂ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰਨ ਲਈ ਕਿਹਾ ।