ਸਕੂਲ ਅਧਿਆਪਕਾ ਗੁਰਬਿੰਦਰ ਕੌਰ ਬਰਾੜ ਦਾ ਦਿਹਾਂਤ

Tags: 

ਮੋਗਾ ,12 ਫਰਵਰੀ (ਬੇਅੰਤ ਗਿੱਲ):  ਪਿੰਡ ਮਾਹਲਾ ਕਲਾਂ ਦੀ ਨਾਮਵਰ ਸਖਸ਼ੀਅਤ ਮਾਸਟਰ ਸੁਖਚੈਨ ਸਿੰਘ ਬਰਾੜ ਤੇ ਮਾਤਾ ਸੁਰਜੀਤ ਕੌਰ ਬਰਾੜ ਦੀ ਹੋਣਹਾਰ ਨੂੰਹ ਅਤੇ ਗੁਰਪ੍ਰੀਤ ਸਿੰਘ ਬਰਾੜ ਦੀ ਧਰਮ ਪਤਨੀ ਬੀਬੀ ਗੁਰਬਿੰਦਰ ਕੌਰ ਬਰਾੜ ਜੋ ਕਿ ਉਚੇਰੀ ਵਿੱਦਿਆ ਪ੍ਰਾਪਤ ਸਨ ਤੇ ਇਲਾਕੇ ਦੇ ਕੁਝ ਸਕੂਲਾਂ ਅੰਦਰ ਆਪਣੀਆਂ ਅਧਿਆਪਕੀ ਸੇਵਾਵਾਂ ਦੇਣ ਮਗਰੋਂ ਕੈਨੇਡਾ ਵਿਖੇ ਸੈਟਲ ਹੋਏ ਸਨ ,ਦਾ ਬੀਤੇ ਦਿਨੀਂ ਵਿਨੀਪੈਗ ਦੀ ਧਰਤੀ ਉਪਰ ਦਿਹਾਂਤ ਹੋ ਗਿਆ । 36ਸਾਲ ਦੀ ਛੋਟੀ ਉਮਰੇ ਬੇਵਕਤ ਵਿਛੋੜਾ ਦੇ ਜਾਣ ਕਾਰਨ ਜਿਥੇ ਗੁਰਬਿੰਦਰ ਕੌਰ ਦੇ ਪਿਤਾ ਮਾਸਟਰ ਬਲਦੇਵ ਸਿੰਘ ਗਿੱਲ, ਮਾਤਾ ਅਮਰਜੀਤ ਕੌਰ ਗਿੱਲ, ਭਰਾ ਹਰਜਸਪ੍ਰੀਤ ਸਿੰਘ ਗਿੱਲ ਅਤੇ ਸਮੁੱਚੇ ਸਹੁਰੇ ਪਰਿਵਾਰ ਨੂੰ ਭਾਰੀ ਸਦਮਾ ਲੱਗਾ ਹੈ ਉਥੇ ਹੀ ਮਾਸੂਮ ਅਮਿਤੋਜ ਸਿੰਘ ਬਰਾੜ ਦਾ ਬਚਪਨ ਮਮਤਾ ਤੋਂ ਸੱਖਣਾ ਹੋ ਗਿਆ ਹੈ। ਇਸ ਸਮੇਂ ਮਾਸਟਰ ਸੁਖਚੈਨ ਸਿੰਘ ਬਰਾੜ ਨੇ ਅੱਥਰੂ ਵਹਾਉਂਦਿਆਂ ਕਿਹਾ ਕਿ ਗੁਰਬਿੰਦਰ ਕੌਰ ਉਨ੍ਹਾਂ ਦੀ ਨੂੰਹ ਹੋਣ ਦੇ ਨਾਲ ਨਾਲ ਇਕ ਪੜ੍ਹੀ ਲਿਖੀ ਉਹ ਧੀ ਸੀ ਜੋ ਤਿੰਨ ਵਿਸ਼ਿਆਂ ਉਪਰ ਐਮ ਏ ਕਰਕੇ ਵੀ ਸਾਡਾ ਖੁਦ ਖਿਆਲ ਰੱਖਦੀ ਅਤੇ ਘਰੇਲੂ ਜਿੰਮੇਵਾਰੀਆਂ ਵੀ ਨਿਭਾਉਂਦੀ ਸੀ।ਇਸ ਦੁੱਖ ਦੀ ਘੜੀ ਵਿਚ ਸੀਨੀਅਰ ਅਕਾਲੀ ਆਗੂ ਜਥੇਦਾਰ ਤੀਰਥ ਸਿੰਘ ਮਾਹਲਾ, ਐਡਵੋਕੇਟ ਮਨਜਿੰਦਰ ਸਿੰਘ ਬਰਾੜ ਅਤੇ ਯੂਥ ਅਕਾਲੀ ਆਗੂ ਵਰਿੰਦਰਪਾਲ ਸਿੰਘ ਬਰਾੜ ਤੋਂ ਇਲਾਵਾ ਵੱਖ ਵੱਖ ਰਾਜਨੀਤੀਵਾਨਾਂ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਗੁਰਪ੍ਰੀਤ ਸਿੰਘ ਬਰਾੜ ਅਤੇ ਮਾਸਟਰ ਸੁਖਚੈਨ ਸਿੰਘ ਬਰਾੜ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।