ਬੀ.ਐੱਡ. ਐਜੂਕੇਸ਼ਨ ਕਾਲਜ ਸੁਖਾਨੰਦ ਵਿੱਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ
ਸੁਖਾਨੰਦ,21 ਫਰਵਰੀ(ਜਸ਼ਨ): ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ ਐਜੂਕੇਸ਼ਨ ਸੁਖਾਨੰਦ ਵਿਖੇ ਪੰਜਾਬੀ ਸਾਹਿਤ ਸਭਾ ਵੱਲ਼ੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥਣਾ ਵਿਚਕਾਰ ਕਵਿਤਾ ਉਚਾਰਨ, ਰਚਨਾਤਮਿਕ ਲੇਖਣ (ਕਹਾਣੀ ਅਤੇ ਲੇਖ), ਭਾਸ਼ਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਿ੍ਰੰਸੀਪਲ ਸਾਹਿਬਾ, ਸਮੂਹ ਸਟਾਫ, ਬੀ.ਐੱਡ. ਅਤੇ ਐਮ.ਐੱਡ. ਦੀਆ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਕਵਿਤਾ ਉਚਾਰਨ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਸੰਦੀਪ ਕੌਰ ਬੀ.ਐੱਡ ਸਮੈਸਟਰ ਚੌਥਾ, ਗਗਨਦੀਪ ਕੌਰ ਅਤੇ ਸੁਖਵੀਰ ਕੌਰ ਐਮ.ਐੱਡ. ਸਮੈਸਟਰ ਦੂਜਾ ਅਤੇ ਲਵਪ੍ਰੀਤ ਕੌਰ ਬੀ.ਐਡ ਸਮੈਸਟਰ ਦੂਜਾ ਨੇ ਪ੍ਰਾਪਤ ਕੀਤਾ। ਕਹਾਣੀ ਲਿਖਣ ਵਿੱਚ ਬੀ.ਐੱਡ ਸਮੈਸਟਰ ਦੂਜਾ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੇਖ ਲਿਖਣ ਵਿੱਚ ਕੁਲਦੀਪ ਕੌਰ ਅਤੇ ਕਮਲਪੀ੍ਰਤ ਕੌਰ ਬੀ.ਐੱਡ ਸਮੈਸਟਰ ਚੌਥਾ ਨੇ ਕ੍ਰਮਵਾਰ ਪਹਿਲਾਂ ਅਤੇ ਦੂਜਾ ਸਥਾਨ ਹਾਸਿਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਅਮਨਦੀਪ ਕੌਰ ਅਤੇ ਸੰਦੀਪ ਕੌਰ ਬੀ.ਐਡ ਸਮੈਸਟਰ ਚੌਥਾ ਅਤੇ ਰੁਪਿੰਦਰ ਕੌਰ ਬੀ.ਐੱਡ ਸਮੈਂਸਟਰ ਦੂਜਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਪੋਸਟਰ ਬਣਾਉਣ ਵਿੱਚ ਸੰਦੀਪ ਕੌਰ ਬੀ.ਐੱਡ ਸਮੈਸਟਰ ਚੌਥਾ, ਸੁਖਪ੍ਰੀਤ ਕੌਰ ਐਮ.ਐੱਡ ਸਮੈਸਟਰ ਚੌਥਾ ਅਤੇ ਹਰਦੀਪ ਕੌਰ ਬੀ.ਐੱਡ ਸਮੈਸਟਰ ਚੌਥਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਜੱਜ ਦੀ ਭੂਮਿਕਾ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਸ਼ਮਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਗਗਨਦੀਪ ਕੌਰ ਵੱਲ਼ੋ ਨਿਭਾਈ ਗਈ। ਅੰਤ ਵਿੱਚ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਮਾਤਾ ਭਾਸ਼ਾ ਦੀ ਰੋਜਾਨਾ ਜਿੰਦਗੀ ਵਿੱਚ ਲੋੜ ਤੇ ਜ਼ੋਰ ਦਿੱਤਾ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜੁੰਮੇਵਾਰੀ ਗਗਨਦੀਪ ਕੌਰ ਬਾਖੂਬੀ ਨਿਭਾਈ ਗਈ।