ਸ਼੍ਰੀ ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ
ਕੋਟਈਸੇਖਾਂ,13 ਫਰਵਰੀ(ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਵੱਲੋਂ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ । ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਬਾਰ੍ਹਵੀਂ ਕਲਾਸ ਦੀਆ ਵਿਦਿਆਰਥਣਾ ਦਾ ਸਵਾਗਤ ਸੁਆਗਤੀ ਗੀਤ ਨਾਲ ਕੀਤਾ ਗਿਆ।ਪ੍ਰੋਗਰਮਾ ਦੌਰਾਂਨ ਵਿਦਿਆਰਥਣਾਂ ਦੁਆਰਾ ਭੰਗੜਾ,ਮੋਡਲਿੰਗ, ਸੋਲੋ ਡਾਂਸ,ਕਵਿਤਾਵਾਂ,ਭਾਸ਼ਣ,ਗੀਤ ਪੇਸ਼ ਕੀਤਾ ਗਿਆ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਇੱਕ ਚੰਗੇ ਨਾਗਰਿਕ ਦੇ ਰੂਪ ਵਿੱਚ ਉਭਰਨ ਤੇ ਮੈਰਿਟ ਸਥਾਨ ਸਥਾਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆ ਕਈ ਕਈ ਪ੍ਰਕਾਰ ਦੀਆਂ ਗੇਮਾਂ ਕਰਵਾਈਆਂ ਗਈਆਂ ।ਮਿਸ ਫੇਅਰਵੈੱਲ ਦਾ ਆਵਰਡ ਮਿਸ ਅਰਵੀਨ ਕੌਰ ਨੂੰ ਮਿਲਿਆ । ਇਸ ਪਾਰਟੀ ਦਾ ਆਯੋਜਨ ਮਿਸ ਜੋਤੀ ਬਜਾਜ ਅਤੇ ਮਿਸ ਕਿਰਨਦੀਪ ਕੌਰ ਵੱਲੋਂ ਕੀਤਾ ਗਿਆ ।ਵਿਦਿਆਰਥੀਆਂ ਲਈ ਵੱਖ-ਵੱਖ ਵਿਅੰਜਨਾਂ ਦਾ ਪ੍ਰਬੰਧ ਕੀਤਾ ਗਿਆ ਜਿਸਦਾ ਵਿਦਿਆਰਥੀਆਂ ਨੇ ਆਨੰਦ ਮਾਣਿਆ ਅਤੇ ਉਨਾਂ ਨੇ ਇੱਕ ਦੂਜੇ ਨੂੰ ਭਿੱਜੀਆਂ ਅੱਖਾਂ ਨਾਲ ਵਿਦਾਇਗੀ ਲਈ ।ਫੇਅਰਵੈੱਲ ਪਾਰਟੀ ਦੌਰਾਂਨ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇ ਨਾਲ ਨਾਲ ਪੈੱਨ ਵੰਡੇ ਗਏ।