ਸੀ.ਬੀ.ਐੱਸ.ਈ ਸਹੋਦਿਆਂ ਸਕੂਲ ਕਿ੍ਰਕਟ ਮੁਕਾਬਲਿਆਂ ਵਿੱਚੋਂ ਹੇਮਕੁੰਟ ਸਕੂਲ ਦੂਸਰੇ ਸਥਾਨ ‘ਤੇ
ਮੋਗਾ,9 ਦਸੰਬਰ (ਜਸ਼ਨ) : ਸੀ.ਬੀ.ਐੱਸ.ਈ ਸਹੋਦਿਆ ਸਕੂਲਜ਼ ਕੰਪਲੈਕਸ (ਵੈਸਟ) ਲੁਧਿਆਣਾ ਵੱਲੋਂ ਕਿ੍ਰਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅੰਡਰ 17 ਅਤੇ ਅੰਡਰ 19 ਲੜਕੇ-ਲੜਕੀਆਂ ਦੀਆਂ 29 ਟੀਮਾਂ ਨੇ ਭਾਗ ਲਿਆ। ਜਿਸ ਵਿੱਚੋਂ ਸ੍ਰੀ ਹੇਮਕੁੰਟ ਸੀਨੀ. ਸੰਕੈ ਸਕੂਲ ਕੋਟ-ਈਸੇ-ਖਾਂ ਦੀਆਂ ਵਿਦਿਆਰਥਣਾਂ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਜੇਤੂ ਵਿਦਿਆਰਥਣਾਂ ਅਤੇ ਕੋਚ ਮਹੇਸ਼ ਕੁਮਾਰ ਨੂੰ ਵਧਾਈ ਦਿੱਤੀ ਅਤੇ ਖਿਡਾਰਣਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ, ਭਵਿੱਖ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਸੰਪੂਰਨ ਸਖਸ਼ੀਅਤ ਦਾ ਵਿਕਾਸ ਕਰਨ ਤੇ ਜ਼ਿੰਦਗੀ ਦੀਆਂ ਉੱਚੀਆਂ ਮੰਜ਼ਲਾ ਤੱਕ ਪਹੁੰਚ ਸਕਣ । ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਖੇਡਾਂ ਵਿੱਚ ਭਾਗ ਲੈਦੇ ਰਹਿਣਾ ਚਾਹੀਦਾ ਹੈ ਇਸ ਨਾਲ ਸਰੀਰ ਤੰਦਰੁਸਤ ਅਤੇ ਦਿਮਾਗ ਤੇਜ਼ ਹੁੰਦਾ ਹੈ। ਖੇਡਾਂ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਇੱਕ-ਦੂਸਰੇ ਦੀ ਮਦਦ ਕਰਨਾ ਸਿਖਾਉਦੀਆਂ ਹਨ ।