ਵਾਰਡ ਨੰਬਰ 04 ਵਿੱਚ ਇੰਟਰਲਾਕ ਟਾਇਲਾਂ ਲਾਉਣ ਦਾ ਕਰੀਬ 50 ਲੱਖ ਰੁਪਏ ਦੇ ਕੰਮਾਂ ਦਾ ਮੁਹੱਲਾ ਨਿਵਾਸੀਆਂ ਵੱਲੋਂ ਉਦਘਾਟਨ: ਕੌਂਸਲਰ ਨਸੀਬ ਬਾਵਾ ਐਡਵੋਕੇਟ
ਮੋਗਾ 4 ਨਵੰਬਰ (ਜਸ਼ਨ): ਵਾਰਡ ਨੰਬਰ 04 ਵਿੱਚ ਜੋ ਬੰਦ ਗਲੀਆਂ ਹਨ ਉਨ੍ਹਾਂ ਵਿੱਚ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਅੱਜ ਸਵੇਰੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਮੁਹੱਲੇ ਵਿੱਚ ਬਣ ਰਹੀਆਂ ਗਲੀਆਂ ਸਰਵ ਸ਼੍ਰੀ ਅਨਿਲ ਕੁਮਾਰ ਪਰੂਥੀ ਕਮਾਂਡੈਟ ਵਾਲੀ ਗਲੀ, ਹਰਪਾਲ ਸਿੰਘ ਮੱਕੜ ਵਾਲੀ ਗਲੀ, ਜਗਜੀਤ ਸਿੰਘ, ਦਰਬਾਰਾ ਸਿੰਘ ਦੀ ਗਲੀ ਦਾ ਇਨ੍ਹਾਂ ਗਲੀਆਂ ਦੇ ਵਾਸੀਆਂ ਨੇ ਉਦਘਾਟਨ ਕੀਤਾ। ਮੁਹੱਲੇ ਦੇ ਕੌਂਸਲਰ ਸ਼੍ਰੀ ਨਸੀਬ ਬਾਵਾ ਨੇਸ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਰਡ ਨੰਬਰ 04 ਦੀਆਂ ਸਾਰੀਆਂ ਮੇਨ ਗਲੀਆਂ ਵਿੱਚ ਪੀ.ਸੀ. ਦਾ ਕੰਮ ਹੋ ਚੁੱਕਾ ਹੈ। ਮੁਹੱਲੇ ਦੀ ਮਨਚੰਦਾ ਕਲੋਨੀ ਦਾ ਸੀਵਰੇਜ ਪਾਣੀ, ਸੜਕਾਂ ਦਾ ਪੂਰਾ ਕੰਮ ਮੁਕੰਮਲ ਹੋਣ ਤੋਂ ਬਾਅਦ ਦੌਸਾਂਝ ਰੋਡ ਦੀ ਪਰਸੂਰਾਮ ਮੰਦਰ ਵਾਲੀ ਗਲੀ ਦੇ ਨਾਲ ਗੁਰਮੇਲ ਸਿੰਘ ਏ.ਐਸ.ਆਈ ਵਾਲੀ ਗਲੀ ਵਿੱਚ ਵੀ ਸੀਵਰੇਜ ਤੋਂ ਸੜਕਾਂ ਬਨਾਉਣ ਦਾ ਸਾਰਾ ਕੰਮ ਮੁਕੰਮਲ ਹੋਣ ਤੋਂ ਬਾਅਦ ਮੁਹੱਲੇ ਵਿੱਚ ਸਾਰੀਆਂ ਬੰਦ ਗਲੀਆਂ ਵਿੱਚ ਇੰਟਰਲਾਕ ਦਾ ਕੰਮ ਅਤੇ ਜੋ ਸੜਕਾਂ ਵਿੱਚ ਪੀ.ਸੀ. ਪਾਈ ਜਾ ਚੁੱਕੀ ਹੈ ਉਨ੍ਹਾਂ ਸੜਕਾਂ ਤੇ ਇੰਟਰਲਾਕ ਲਾ ਕੇ ਵਰਮਾਂ ਦਾ ਕੰਮ ਅਤੇ ਨਾਲੀਆਂ ਬੰਦ ਕਰਨ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਇਸ ਲਈ ਉਕਤ ਗਲੀਆਂ, ਦਾ ਉਦਘਾਟਨ ਕਰਨ ਸਮੇਂ ਕੌਂਸਲਰ ਨਸੀਬ ਬਾਵਾ ਨਾਲ ਮੁਹੱਲਾ ਨਿਵਾਸੀ ਅਨਿਲ ਕੁਮਾਰ ਪਰੂਥੀ, ਹਰਪਾਲ ਸਿੰਘ ਮੱਕੜ, ਜਗਜੀਤ ਸਿੰਘ, ਦਰਬਾਰਾ ਸਿੰਘ ਰੀਟਾਇਰਡ ਵਿਜੀਲੈਂਸ ਅਫਸਰ, ਮਹਿੰਦਰ ਸਿੰਘ ਗਿੱਲ, ਮਨਵਿੰਦਰ ਸਿੰਘ ਆਹਲੂਵਾਲੀਆ, ਜਗਸੀਰ ਸਿੰਘ ਬਰਾੜ, ਸੁਰਜੀਤ ਸਿੰਘ ਗਿੱਲ, ਜੱਗਾ ਸਿੰਘ, ਗੁਰਮੀਤ ਸਿੰਘ, ਗੁਰਮੇਲ ਸਿੰਘ, ਝਿਰਮਲ ਦਾਸ, ਗੁਰਪੰਤ ਸਿੰਘ, ਕਰਤਾਰ ਦਾਸ, ਗੋਬਿੰਦ ਰਾਮ, ਨੀਰਜ ਕੁਮਾਰ ਅਤੇ ਸਿਧਾਰਥ ਨੇ ਸ਼ਿਰਕਤ ਕੀਤੀ।