ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਰੋਜ਼ਾਨਾ ਕਰ ਰਹੇ ਹਨ ਦਰਸ਼ਨ ਹੇਮਕੁੰਟ ਸੰਸਥਾਵਾਂ ਦੇ ਵਿਦਿਆਰਥੀ
ਕੋਟਈਸੇ ਖਾਂ,25 ਅਕਤੂਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਹੇਮਕੁੰਟ ਸੀਨੀ.ਸੈਕੰ ਸਕੂਲ ਕੋਟ-ਈਸੇ-ਖਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਸੀਨੀ.ਸੰਕੈ.ਸਕੂਲ ਫਤਿਹਗੜ੍ਹ ਪੰਜਤੂਰ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸੁਲਤਾਨਪੁਰ ਲੋਧੀ ਬੇਰ ਸਾਹਿਬ,ਹੱਟ ਸਾਹਿਬ ਅਤੇ ਬੇਬੇ ਨਾਨਕੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ 09 ਅਕਤੂਬਰ ਤੋਂ ਰੋਜ਼ਾਨਾ ਕਲਾਸ ਅਨੁਸਾਰ ਸਾਰੇ ਵਿਦਿਆਰਥੀਆਂ ਨੂੰ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ 4 ਬੱਸਾਂ ਜਾਂਦੀਆਂ ਹਨ। ਵਿਦਿਆਰਥੀ ਗੁਰੁੂ ਘਰ ਜਾ ਕੇ ਦੇਗ ਕਰਵਾੳਂੁਦੇ ਹਨ ਅਤੇ ਗੁਰੁੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹਨ । ਅਧਿਆਪਕ ਵਿਦਿਆਰਥੀਆਂ ਨੂੰ ਬਹੁਤ ਹੀ ਸ਼ਰਧਾ ਨਾਲ ਦਰਸ਼ਨ ਕਰਵਾਉਂਦੇ ਹਨ ਅਤੇ ਵਿਦਿਆਰਥੀ ਬੇਰ ਸਾਹਿਬ ਨੀਚੇ ਬੈਠ ਕੇ ਪੰਜ ਪੌੜੀਆਂ ਦੇ ਪਾਠ ਦਾ ਉਚਾਰਣ ਕਰਦੇ ਹਨ। ਇਸ ਉਪਰੰਤ ਅਧਿਆਪਕ ਵਿਦਿਆਰਥੀਆਂ ਨੂੰ ਵੇਈਂ ਨਦੀ ਦੇ ਦਰਸ਼ਨ ਕਰਵਾੳਂੁਦੇੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਇਤਹਾਸਿਕ ਮਹੱਤਤਾ ਸਮਝਾਉਦੇ ਹੋਏ ਦੱਸਦੇ ਹਨ ਕਿ ਗੁਰੁੂ ਜੀ ਦਾ ਜਨਮ ਸ੍ਰੀ ਨਨਕਾਣਾ ਸਾਹਿਬ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਤੀਤ ਕੀਤੇ ਸਨ।ਸ੍ਰੀ ਗੁਰੁੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੇ ਬਗਲ ਵਿੱਚ ਵਗਦੀ ਵੇਈਂ ਕਿਨਾਰੇ ਨੂੰ ਹੀ ਅਕਾਲ ਪੁਰਖ ਦੀ ਅਰਾਧਨਾ ਕਰਨ ਲਈ ਚੁਣਿਆ ।ਇਸੇ ਸਥਾਨ ਤੇ ਹੀ ਗੁਰਦੁਆਰਾ ਬੇਰ ਸਾਹਿਬ ਬਣਿਆ ਹੋਇਆ ਹੈ ।ਰੋਜ਼ਾਨਾ ਵੇਈਂ ਵਿੱਚ ਇਸ਼ਨਾਨ ਕਰਕੇ ਉਹ ਵੇਂਈਂ ਕਿਨਾਰੇ ਬੈਠ ਕੇ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਇੱਕ ਦਿਨ ਉਹਨਾਂ ਨੇ ਵੇਈਂ ਵਿੱਚ ਟੁੱਭੀ ਮਾਰੀ ਅਤੇ ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰੂੁ ਸਾਹਿਬ ਨੇ ਸੰਮਤ 1564 ਭਾਦੋ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਚੜ੍ਹਦੇ ਵਾਲੇ ਪਾਸੇ ਵੇਈਂ ਵਿੱਚੋਂ ਮੁੜ ਪ੍ਰਗਟ ਹੋਏ। ਇੱਥੇ ਹੀ ਗੁਰੂੁ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦੇ ਮੂਲ ਮੰਤਰ “ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ” ਦਾ ਪਹਿਲੀ ਵਾਰ ਉਚਾਰਣ ਕੀਤਾ ਸੀ। ਇਸ ਪਵਿੱਤਰ ਅਸਥਾਨ ਤੇ ਹੁਣ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ ਹੈ ।ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੁਨੀਸ਼ ਅਰੋੜਾ, ਮੰਜੂ ਬਾਲਾ ਨੇ ਕਿਹਾ ਕਿ ਅਸੀ ਬਹੁਤ ਹੀ ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਮਨਾਉਣ ਤੇ ਵਿਦਿਆਰਥੀਆਂ ਅਤੇ ਸਟਾਫ ਮੈਬਰਜ਼ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਸੀਬ ਹੋ ਰਹੇ ਹਨ। ਵਿਦਿਆਰਥੀਆਂ ਨੂੰ ਆਪਣੇ ਇਤਹਾਸ ਤੋਂ ਜਾਣੂ ਕਰਵਾਉਣਾ ਅਧਿਆਪਕਾਂ ਦਾ ਮੁੱਢਲਾ ਫ਼ਰਜ਼ ਹੈ ਅਤੇ ਉਹਨਾਂ ਦੱਸਿਆ ਕਿ ਵੇਈਂ ਨਦੀ ਦੇ ਕਿਨਾਰੇ ਸ੍ਰੀ ਗੁਰੁੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੀ ਰਚਨਾ ਕੀਤੀ ਅਤੇ ਪਹਿਲੀ ਉਦਾਸੀ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਕੀਤੀ ।