‘ਵੀਜ਼ਾ ਕਲੱਬ ਇੰਮੀਗਰੇਸ਼ਨ ਕੰਸਲਟੈਂਟਸ’ ਦੇ ਦਫਤਰ ਦੇ ਉਦਘਾਟਨੀ ਸਮਾਗਮਾਂ ਮੌਕੇ ਕਰਵਾਇਆ ਧਾਰਮਿਕ ਸਮਾਗਮ
ਮੋਗਾ,14 ਜੁਲਾਈ (ਜਸ਼ਨ): ਮੋਗਾ ਦੀ ਗੋਇਲ ਮਾਰਕੀਟ ਦੇ ਪੁਰੀ ਕੰਪਲੈਕਸ ‘ ਚ ਇੰਮੀਗਰੇਸ਼ਨ ਦੀਆਂ ਸੇਵਾਵਾਂ ਦੇਣ ਲਈ ਆਰੰਭ ਹੋਈ ਨਵੀਂ ਸੰਸਥਾ ‘ਵੀਜ਼ਾ ਕਲੱਬ ਇੰਮੀਗਰੇਸ਼ਨ ਕੰਸਲਟੈਂਟਸ’ ਦੇ ਦਫਤਰ ਦੇ ਉਦਘਾਟਨ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਨਵੀਂ ਸੰਸਥਾ ‘ਵੀਜ਼ਾ ਕਲੱਬ ਇੰਮੀਗਰੇਸ਼ਨ ਕੰਸਲਟੈਂਟਸ’ ਦੀ ਚੜਦੀ ਕਲਾ ਲਈ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸੰਖੇਪ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਰਾਗੀ ਜੱਥਿਆਂ ਨੇ ਰਸਭਿੰਨਾ ਕੀਰਤਨ ਕਰਦਿਆਂ ਸਮੂਹ ਸੰਗਤ ਨੂੰ ਕੋਈ ਵੀ ਨਵਾਂ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਣ ਦੀ ਤਾਕੀਦ ਕੀਤੀ । ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬੈਠੀ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸੰਸਥਾ ਦੇ ਐੱਮ ਡੀ ਵੀ ਪੀ ਸਿੰਘ ਅਤੇ ਅਸ਼ਵਨੀ ਕੁਮਾਰ ਪਿੰਟੂ ਨੂੰ ਨਵੇਂ ਕਾਰਜ ਲਈ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਆਪਣੇ ਫਰਜ਼ਾਂ ਦੀ ਪੂਰਤੀ ਦੇ ਨਾਲ ਨਾਲ ਲੋਕਾਂ ਦੇ ਭਲਾਈ ਕਾਰਜ ਵੀ ਕਰਦੇ ਰਹਿਣਾ ਚਾਹੀਦਾ । ਉਹਨਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਵੀ ਪੀ ਸਿੰਘ ਅਤੇ ਅਸ਼ਵਨੀ ਕੁਮਾਰ ਪਿੰਟੂ ਸਮਾਜ ਨੂੰ ਪ੍ਰਣਾਈਆਂ ਅਜਿਹੀਆਂ ਸ਼ਖਸੀਅਤਾਂ ਹਨ ਜੋ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਅਗਰਸਰ ਰਹਿੰਦੇ ਹਨ । ਮੱਖਣ ਬਰਾੜ ਨੇ ਕਿਹਾ ਕਿ ਅਸੀਂ ਜਦੋਂ ਵੀ ਕੋਈ ਕਾਰੋਬਾਰ ਕਰਦੇ ਹਾਂ ਜੇਕਰ ਅਸੀਂ ਉਸ ਨੂੰ ਸਮਰਪਿਤ ਹੋ ਕੇ ਅਤੇ ਸਚਾਈ ਦੇ ਮਾਰਗ ’ਤੇ ਚੱਲ ਕੇ ਨੇਪਰੇ ਚਾੜੀਏ ਤਾਂ ਹੀ ਸਫਲਤਾ ਸਾਡੇ ਕਦਮ ਚੁੰਮਦੀ । ਉਹਨਾਂ ਕਿਹਾ ਕਿ ਨਗਰ ਕੌਂਸਲ ਕੋਟਈਸੇ ਖਾਂ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਪਿੰਟੂ ਰਾਜਨੀਤੀ ਵਿਚ ਵੀ ਬੇਹੱਦ ਦਿਆਨਤਦਾਰੀ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਉਹ ਆਸ ਕਰਦੇ ਹਨ ਕਿ ਉਹ ਆਪਣੇ ਸੁਭਾਅ ਅਤੇ ਪਰਪੱਕਤਾ ਨਾਲ ਇੰਮੀਗਰੇਸ਼ਨ ਦੀ ਲਾਈਨ ਵਿਚ ਵੀ ਨਵੇਂ ਦਿਸਹੱਦੇ ਕਾਇਮ ਕਰਨਗੇ। ਇਸ ਮੌਕੇ ਸਮਾਜ ਦੀਆਂ ਅਹਿਮ ਸ਼ਖਸੀਅਤਾਂ ਨੇ ਸ਼ਿਰਕਤ ਕਰਦਿਆਂ ਅਸ਼ਵਨੀ ਕੁਮਾਰ ਪਿੰਟੂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ । ਇਸ ਮੌਕੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ,ਭੁਪਿੰਦਰ ਸਿੰਘ ਸਾਹੋਕੇ ,ਕਮਲਜੀਤ ਸਿੰਘ ਮੋਗਾ,ਸਰਪੰਚ ਗੁਰਮੀਤ ਸਿੰਘ ਗਗੜਾ,ਕੌਂਸਲਰ ਚਰਨਜੀਤ ਸਿੰਘ ਝੰਡੇਆਣਾ,ਜਗਦੀਸ਼ ਛਾਪੜਾ,ਰਜਿੰਦਰ ਡੱਲਾ ਪੀ ਏ, ਗੁਰਮਿੰਦਰ ਸਿੰਘ ਬਬਲੂ ਪੀ ਏ, ਗੁਰਜੰਟ ਸਿੰਘ ਰਾਮੂੰਵਾਲਾ ਪੀ ਏ, ਰਾਕੇਸ਼ ਕੁਮਾਰ ਕਿੱਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤਕ ਸ਼ਖਸੀਅਤਾਂ ਅਤੇ ਪਿ੍ਰੰਟ ਅਤੇ ਇਲੈੱਕਟਰੋਨਿਕ ਮੀਡੀਆ ਤੋਂ ਆਏ ਪ੍ਰਤੀਨਿੱਧਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਗੁਰੂ ਕਾ ਅਤੁੱਟ ਗਰ ਵਰਤਦਾ ਰਿਹਾ। ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -