ਮਾਉਟ ਲਿਟਰਾ ਜ਼ੀ ਸਕੂਲ ਵਿਚ ਮਨਾਇਆ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸ਼ਤਰੀ ਦਾ ਜਨਮ ਦਿਹਾੜਾ

ਮੋਗਾ, 2 ਅਕਤੂਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਦਾ ਜਨਮ ਦਿਹਾੜਾ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਗਾਂਧੀ ਨੇ ਹਮੇਸ਼ਾ ਅਹਿੰਸਾ ਦੇ ਰਸਤੇ ਤੇ ਚੱਲਦੇ ਹੋਏ ਸੱਚ ਦਾ ਮਾਰਗ ਅਪਣਾਇਆ। ਉਹ ਕਥਨੀ ਅਤੇ ਕਰਨੀ ਦੇ ਪੱਕੇ ਸਨ ਉਨਾਂ ਕਿਹਾ ਕਿ ਸਮਾਜ ਵਿਚ ਮੁਸੀਬਤਾਂ, ਕਸ਼ਟ, ਪ੍ਰੇਸ਼ਾਨੀਆਂ, ਅਮੀਰ, ਗਰੀਬ ਦਾ ਪਾੜਾ ਹੀ ਹਿੰਸਾ ਦੇ ਜਨਮ ਦਾਤਾ ਹਨ। ਇਸ ਮੌਕੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਸ਼ਾਸਤਰੀ ਜੀ ਦਾ ਜਨਮ ਇੱਕ ਸਧਾਰਨ ਘਰ ਵਿਚ ਹੋਇਆ। ਸ਼ਾਸਤਰੀ ਦੀ ਸਿੱਖਿਆ ਪ੍ਰਾਪਤੀ ਉਪਰੰਤ ਆਪ ਦਾ ਨਾਮ ਨਾਲ ਸ਼ਾਸਤਰੀ ਜੁੜਿਆ। ਉੱਤਰ ਪ੍ਰਦੇਸ਼ ਚੋਂ ਵਿਧਾਨ ਸਭਾ ਲਈ ਚੁਣੇ ਜਾਣ ਤੇ ਕਈ ਅਹੁਦਿਆਂ ਤੇ ਰਹਿਣ ਉਪਰੰਤ 1964 ਵਿਚ ਨਹਿਰੂ ਦੀ ਮੌਤ ਹੋ ਜਾਣ ਤੇ ਦੇਸ਼ ਤੇ ਪ੍ਰਧਾਨ ਮੰਤਰੀ ਚੁਣੇ ਗਏ ਅਤੇ 1965 ਦੇ ਪਾਕਿਸਤਾਨ ਦੇ ਹਮਲੇ ਉਪਰੰਤ ਇੰਨਾਂ ਜੁਵਾਬੀ ਹਮਲਾ ਕਰਨ ਦਾ ਹੁਕਮ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ। ਆਉ ਆਪਾਂ ਇਨਾਂ ਮਹਾਂਪੁਰਖਾਂ ਦੇ ਆਦਰਸ਼ ਅਤੇ ਵਿਚਾਰਾਂ ਨੂੰ ਆਪਣਾ ਕੇ ਸਮਾਜ ਨੂੰ ਸਮਰੱਥ ਅਤੇ ਖੁਸ਼ਹਾਲ ਬਣਾਈਏ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।