ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਵੇਤ ਮਲਿਕ ਦਾ ਬਿਆਨ ਬੇਤੁਕਾ ਤੇ ਹਾਸੋਹੀਣਾ ਕਰਾਰ,ਭਾਜਪਾ ਦਾ ਪੰਜਾਬ ਪ੍ਰਧਾਨ ਅੱਲ-ਪਟੱਲ ਤੇ ਅਵੀਆਂ-ਥਵੀਆਂ ਮਾਰ ਰਿਹਾ- ਕੈਪਟਨ,,,,,,,,ਮੁੱਖ ਮੰਤਰੀ ਨੇ ਕਿਹਾ ,ਘੰੁਮਣਘੇਰੀ ਵਿੱਚ ਫਸੀ ਖੇਤੀਬਾੜੀ, ਰਿਅਲ ਅਸਟੇਟ ਅਤੇ ਉਦਯੋਗ ਨੂੰ ਉਨਾਂ ਦੀ ਸਰਕਾਰ ਨੇ ਬਾਹਰ ਕੱਢਿਆ

ਚੰਡੀਗੜ, 30 ਸਤੰਬਰ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਉਨਾਂ ਤੇ ਉਨਾਂ ਦੀ ਸਰਕਾਰ ਦੇ ਕੰਮਕਾਜ ’ਤੇ ਕੀਤੀਆਂ ਟਿਪਣੀਆਂ ਨੂੰ ਬੇਤੁਕੀਆਂ ਅਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਫੇਲ ਹੋ ਜਾਣ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਲਈ ਘਟਿਆ ਹੱਥਕੰਡੇ ਵਰਤਣ ਦਾ ਸ਼ਵੇਤ ਮਲਿਕ ’ਤੇ ਦੋਸ਼ ਲਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਚਲਾਉਣ ਲਈ ਉਨਾਂ ਨੂੰ ਫਤਵਾ ਦਿੱਤਾ ਹੈ ਨਾ ਕਿ ਭਾਜਪਾ ਨੂੰ । ਉਨਾਂ ਨੇ ਮਲਿਕ ਨੂੰ ਸਰਕਾਰ ਦੇ ਕੰਮਕਾਜ ਤੋਂ ਪਰੇ ਰਹਿਣ ਅਤੇ ਆਪਣੀ ਪਾਰਟੀ ’ਤੇ ਧਿਆਨ ਕੇਂਦਿ੍ਰਤ ਕਰਨ ਲਈ ਕਿਹਾ ਹੈ ਜਿਸ ਦਾ ਆਉਂਦੀਆਂ ਲੋਕ ਸਭਾ ਚੋਣਾਂ ’ਚ ਸੂਬੇ ਵਿੱਚੋਂ ਪੂਰੀ ਤਰਾਂ ਸਫਾਇਆ ਹੋਣ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਅਧਿਕਾਰੀ ਅਤੇ ਟੀਮ ਦੇ ਮੈਂਬਰ ਉਨਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਲਾਗੂ ਕੀਤੇ ਜਾਣ ਵਾਲੇ ਹੁਕਮਾਂ ਦੀ ਪਾਲਣਾ ਕਰਦੇ ਹਨ ਜਿਨਾਂ ਦੇ ਵਾਸਤੇ ਉਨਾਂ  ਨੂੰ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਮਲਿਕ ਦੇ ਬਿਆਨ ਨੂੰ ਪੂਰੀ ਤਰਾਂ ਬੇਤੁਕਾ ਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਕਿ ਮਲਿਕ ਅੱਲ-ਪਟੱਲ ਅਤੇ ਅਵਿਆਂ-ਥਵੀਆਂ ਮਾਰ ਰਿਹਾ ਹੈ। ਅੱਜ ਇਥੇ ਜਾਰੀ ਇਕ ਤਾਬੜਤੋੜ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਆਪਣੇ ਕੁਸ਼ਾਸ਼ਨ ਦਾ ਭਾਰੀ ਭਰਕਮ ਰਿਕਾਰਡ ਹੈ ਅਤੇ ਕਾਂਗਰਸ ਸਰਕਾਰ ਦੇ ਕੰਮਕਾਜ ਉਪਰ ਟਿਪੱਣੀ ਕਰਨ ਦਾ ਇਸ ਦੇ ਕਿਸੇ ਵੀ ਮੈਂਬਰ ਕੋਲ ਕੋਈ ਹੱਕ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ‘‘ ਕੀ ਮਲਿਕ ਨੂੰ ਪਤਾ ਹੈ ਕਿ ਅਸੀਂ (ਮੇਰੀ ਸਰਕਾਰ ਅਤੇ ਟੀਮ) ਕਿਸ ਤਰਾਂ ਕੰਮ ਕਰਦੇ ਹਾਂ? ਕੀ ਉਸ ਨੂੰ ਇਸ ਦੀ ਰੱਤੀ ਭਰ ਵੀ ਜਾਣਕਾਰੀ ਹੈ ਕਿ ਮੈਂ ਕਿਸ ਤਰਾਂ ਸੂਬੇ ਅਤੇ ਇਸ ਦੇ ਪ੍ਰਸ਼ਾਸਨ ਨੂੰ ਚਲਾ ਰਿਹਾ ਹਾਂ?’’ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਭਾਜਪਾ ਸਣੇ ਕਦੀ ਵੀ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਆਜ਼ਾਦਾਨਾ ਰੂਪ ਵਿੱਚ ਕੰਮ ਕਰਨ ਨਹੀ ਦਿੱਤਾ ਪਰ ਇਸ ਦੇ ਉਲਟ ਉਹ ਅਥਾਰਿਟੀ ਦੇ ਵਿਕੇਂਦਰੀਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਮੈਂ ਆਪਣੇ ਮੰਤਰੀਆਂ ਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੋਈ ਹੈ ਅਤੇ ਸਾਰੇ ਨੀਤੀਗਤ ਫੈਸਲਿਆਂ ਦਾ ਨਿਰਣਾ ਮੇਰੇ ਵੱਲੋਂ ਮੰਤਰੀ ਮੰਡਲ ਵਿੱਚ ਲਿਆ ਜਾਂਦਾ ਹੈ। ਜਿਥੋਂ ਤੱਕ ਅਫਸਰਾਂ ਦਾ ਸਬੰਧ ਹੈ ਸੀ.ਪੀ.ਸੀ.ਐਮ, ਮੁੱਖ ਸਕੱਤਰ, ਡੀ.ਜੀ.ਪੀ ਅਤੇ ਪੀ.ਐਸ ਨੂੰ ਕੰਮ ਸਬੰਧੀ ਹਦਾਇਤਾਂ ਦਿੱਤੀਆਂ ਹੋਈਆਂ ਹਨ ਪਰ ਮਲਿਕ ਇਸ ਨੂੰ ਸਮਝ ਨਹੀਂ ਸਕਦਾ ਕਿਉਂਕਿ ਭਾਜਪਾ ਦੇ ਪ੍ਰਸ਼ਾਸ਼ਨ ਵਿੱਚ ਇਸ ਤਰਾਂ ਦੀ ਖ਼ੁਦਮੁਖਤਿਆਰੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਉੁਨਾਂ ਦੇ ਸਟਾਫ ਦਾ ਹਰੇਕ ਮੈਂਬਰ ਕੁਸ਼ਲਤਾਪੂਰਨ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਹੈ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਹਰ ਖੇਤਰ ਵਿੱਚ ਸੂਬਾ ਵਧੀਆ ਕਾਰਜ ਨਿਭਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਉਨਾਂ ਦੀ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਮੁਹੱਈਆ ਕਰਵਾਇਆ ਹਨ ਅਤੇ 3.89 ਲੱਖ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਿੱਚ ਲਾਇਆ ਹੈ। ਇਸ ਦੇ ਹਿਸਾਬ ਨਾਲ ਪ੍ਰਤੀ ਦਿਨ 695 ਵਿਅਤੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪਿਛਲੇ ਅਨੇਕਾਂ ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਦੇ ਰਿਅਲ ਅਸਟੇਟ ਖੇਤਰ ਵਿੱਚ ਉਭਾਰ ਆਇਆ ਹੈ ਜਿਸਦੇ ਕਾਰਨ ਸਟੈਂਪ ਡਿਉਟੀ ਅਤੇ ਰਜਿਸਟਰੇਸ਼ਨ ਮਾਲੀਏ ਵਿੱਚ 15 ਫੀਸਦੀ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਦੇ ਮੁਕਾਬਲੇ ਇਸ ਅਗਸਤ ਵਿੱਚ 35.71 ਫੀ ਸਦੀ ਮਾਲੀਆ ਵਧਿਆ ਹੈ। ਖੇਤੀਬਾੜੀ ਸੈਕਟਰ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਮਲਿਕ ਨੂੰ ਯਾਦ ਦਿਵਾਇਆ ਕਿ ਪੰਜਾਬ ਨੇ ਪਿਛਲੇ ਸਾਲ ਕਣਕ, ਝੋਨੇ ਅਤੇ ਕਪਾਹ ਦੇ ਖੇਤਰ ਵਿੱਚ ਰਿਕਾਰਡ ਉਦਪਾਦਨ ਕੀਤਾ ਅਤੇ ਇਸ ਸਾਲ ਵੀ ਸੂਬਾ ਸਾਰੇ ਰਿਕਾਰਡਾਂ ਨੂੰ ਮਾਤ ਪਾਉਣ ਵੱਲ ਵਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2018 ਦੀ ਹਾੜੀ ਦੌਰਾਨ 178.50 ਲੱਖ ਟਨ ਕਣਕ ਦਾ ਉਤਪਾਦਨ ਹੋਇਆ ਅਤੇ ਪ੍ਰਤੀ ਹੈਕਟਅਰ ਉਤਪਾਦਕਤਾ 50.90 ਕਵਿੰਟਲ ਹੋਈ ਜੋਕਿ ਅੱਜ ਤੱਕ ਦਾ ਸੱਭ ਤੋਂ ਵਧ ਉਦਪਾਦਨ ਹੈ। ਉਨਾਂ ਕਿਹਾ ਕਿ 2017 ਦੀ ਸਾੳੂਣੀ ਦੌਰਾਨ ਝੋਨੇ ਦਾ ਉਤਪਾਦਨ 199.72 ਲੱਖ ਟਨ ਹੋਇਆ ਸੀ ਜੋ ਪਿਛਲੇ ਸਾਰੇ ਸਮੇਂ ਤੋਂ ਵਧ ਸੀ। ਇਸੇ ਸਾਲ ਦੌਰਾਨ ਝੋਨੇ ਦਾ ਝਾੜ ਪ੍ਰਤੀ ਹੈਕਟਅਰ 65.16 ਕਵਿੰਟਲ ਹੋਇਆ ਸੀ ਜੋ ਅੱਜ ਤੱਕ ਦਾ ਰਿਕਾਰਡ ਹੈ। ਉਨਾਂ ਕਿਹਾ ਕਿ ਮਿਆਰੀ ਬੀਜ਼ਾਂ, ਖਾਦਾਂ, ਖੇਤੀ ਰਸਾਇਣਾਂ, ਟਿੳੂਬਵੈਲਾਂ ਲਈ ਬਿਜਲੀ ਅਤੇ ਨਹਿਰੀ ਸਿੰਜਾਈ ਦੀ ਸਮੇਂ ਸਿਰ ਸਪਲਾਈ ਅਤੇ ਵਧੀਆ ਪ੍ਰਬੰਧਨ ਦੇ ਨਤੀਜੇ ਵੱਜੋਂ ਇਹ ਸੱਭ ਕੁਝ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਦੇ ਮੀਂਹ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਇਸ ਵਾਰ ਵੀ ਝੋਨੇ ਦਾ ਰਿਕਾਰਡ ਉਦਪਾਦਨ 205 ਲੱਖ ਟਨ ਹੋਣ ਦੀ ਉਮੀਦ ਹੈ ਅਤੇ ਇਸ ਵਾਰ ਪ੍ਰਤੀ ਹੈਕਟਅਰ ਝਾੜ 66 ਕੁਵਿੰਟਲ ਤੋਂ ਵਧ ਹੋਣ ਦੀ ਆਸ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਵਾਰੀ ਨਰਮੇ ਦਾ ਝਾੜ 780 ਕਿਲੋਗ੍ਰਾਮ ਪ੍ਰਤੀ ਹੈਕਟਅਰ ਹੋਣ ਦੀ ਆਸ ਹੈ ਜਦਕਿ ਪਿਛਲੇ ਸਾਲ ਇਹ ਝਾੜ 757 ਕਿਲੋਗ੍ਰਾਮ ਪ੍ਰਤੀ ਹੈਕਟਅਰ ਸੀ। ਉਨਾਂ ਕਿਹਾ ਕਿ ਸਰਕਾਰ ਪਿਛਲੇ ਤਿੰਨ ਸੀਜ਼ਨਾਂ ਵਾਂਗ ਇਸ ਵਾਰ ਵੀ ਬਿਨਾ ਅੜਚਨ ਮੰਡੀਆਂ ਵਿੱਚੋਂ ਖਰੀਦ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਮਲਿਕ ਦੀ ਪਾਰਟੀ ਦੇ ਭਾਈਵਾਲ ਅਕਾਲੀਆਂ ਨੇ ਦਹਾਕੇ ਭਰੇ ਦੇ ਆਪਣੇ ਸ਼ਾਸ਼ਨ ਦੌਰਾਨ ਕਰਜ਼ੇ ਵਿੱਚ ਫਸੇ ਕਿਸਾਨਾਂ ਦੇ ਵਾਸਤੇ ਗੱਲਾਂ-ਬਾਤਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਪਰ ਇਸ ਦੇ ਉਲਟ ਉਨਾਂ ਦੀ ਸਰਕਾਰ ਨੇ ਪਹਿਲਾਂ ਹੀ 307045 ਕਿਸਾਨਾਂ ਦੇ 1736.29 ਕਰੋੜ ਰੁਪਏ ਦੇ ਸਹਿਕਾਰੀ ਬੈਂਕਾਂ ਦੇ ਫਸਲੀ ਕਰਜ਼ੇ ਮੁਆਫ ਕਰ ਦਿੱਤੇ ਹਨ। ਅਕਤੂਬਰ ਦੇ ਅੱਧ ਤੋਂ 127838 ਸੀਮਾਂਤ ਕਿਸਾਨਾਂ ਦੇ ਵਪਾਰਕ ਬੈਂਕਾਂ ਤੋਂ ਪ੍ਰਾਪਤ ਕੀਤੇ ਫਸਲੀ ਕਰਜ਼ੇ ਵੀ ਮੁਆਫ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੀ ਕਰਜ਼ਾ ਮੁਆਫੀ ਦੀ ਸਕੀਮ ਨਾਲ ਕੁਲ 10.25  ਲੱਖ ਪਰਿਵਾਰਾਂ ਨੂੰ ਲਾਭ ਪਹੁੰਚੇਗਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨ ਦੌਰਾਨ ਵੱਡੀ ਪੱਧਰ ’ਤੇ ਭਿ੍ਰਸ਼ਟਾਚਾਰ ਅਤੇ ਇਸ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਤੋਂ ਬਾਹਰ ਚਲਾ ਗਿਆ ਉਦਯੋਗ ਮੁੜ ਸੂਬੇ ਵਿੱਚ ਆਉਣ ਦੀ ਤਵੱਕੋ ਕਰ ਰਿਹਾ ਹੈ। ਉਨਾਂ ਕਿਹਾ ਕਿ ਸਨਅਤੀ ਪ੍ਰਾਜੈਕਟਾਂ ਬਾਰੇ 209 ਅਰਜੀਆਂ ਪ੍ਰਾਪਤ ਹੋਈਆਂ ਹਨ ਜਿਨਾਂ ਵਿੱਚ 11000 ਕਰੋੜ ਰੁਪਏ ਦੇ ਨਿਵੇਸ਼ ਅਤੇ 71635 ਨੌਕਰੀਆਂ ਪੈਦਾ ਕਰਨ ਦਾ ਪ੍ਰਸਤਾਵ ਹੈ। ਉਨਾਂ ਕਿਹਾ ਕਿ ਉਨਾਂ ਨੇ ਇਹ ਅਰਜ਼ੀਆਂ ਪਿਛਲੇ 18 ਮਹੀਨਿਆਂ ਦੌਰਾਨ ਪ੍ਰਾਪਤ ਕੀਤੀਆਂ ਹਨ। ਇਨਾਂ ਵਿੱਚੋ ਬਹੁਤੇ ਉਦਯੋਗ ਛੇਤੀ ਹੀ ਸੂਬੇ ਵਿੱਚ ਆ ਜਾਣਗੇ। ਉਨਾਂ ਕਿਹਾ ਕਿ ਸੂਬੇ ਵਿੱਚ ਸਨਅਤੀ ਸੁਰਜੀਤੀ ਦਾ ਸਮਾਂ ਚਲ ਰਿਹਾ ਹੈ। ਸਾਲ 2016-17 ਦੌਰਾਨ ਦਰਮਿਆਨੀਆਂ, ਲਘੁ ਅਤੇ ਮਾਈਕ੍ਰੋ ਇਕਾਈਆਂ ਦੀ ਕ੍ਰਮਵਾਰ ਗਿਣਤੀ 74,2276 ਅਤੇ 8571 ਸੀ ਜੋ ਸਾਲ 2017-18 ਦੌਰਾਨ ਵਧ ਕੇ ਕ੍ਰਮਵਾਰ 78,2831 ਅਤੇ 1812 ਹੋ ਗਈਆਂ ਹਨ। ਇਹ ਵਾਧਾ ਕ੍ਰਮਵਾਰ 5.5 ਫੀ ਸਦੀ, 25 ਫੀ ਸਦੀ ਅਤੇ 112 ਫੀ ਸਦੀ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਅਤੇ ਇਸ ਦੇ ਕੰਮਕਾਜ ਬਾਰੇ ਬੋਲਣ ਤੋਂ ਪਹਿਲਾਂ ਇਹ ਵਧੀਆ ਹੋਵੇਗਾ ਕਿ ਮਲਿਕ ਲੋਕਾਂ ਨੂੰ ਇਹ ਸਪਸ਼ਟ ਕਰੇ ਕਿ ਭਾਜਪਾ ਨੇ ਹਰ ਸਾਲ ਲੋਕਾਂ ਲਈ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਆਪਣੇ ਵਾਅਦੇ ਨੂੰ ਕਿੳਂੁ ਨਹੀਂ ਪੂਰਾ ਕੀਤਾ। ਉਸ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਭਾਜਪਾ ਤੇਲ ਕੀਮਤਾਂ ਨੂੰ ਕਾਬੂ ਕਰਨ, ਰੁਪਏ ਦੀ ਕਦਰ ਘਟਾਈ ਨੂੰ ਰੋਕਣ, ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਵਿੱਚ ਕਿਉ ਅਸਫਲ ਰਹੀ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।