ਬਾਬਾ ਇਕਬਾਲ ਸਿੰਘ ਸੰਗਤਾਂ ਨਾਲ ਹਜੂਰ ਸਾਹਿਬ ਹੋਏ ਰਵਾਨਾ ,ਸੰਗਤਾਂ ਨੂੰ ਕਰਵਾਏ ਜਾਂਦੇ ਹਨ ਗੁਰਧਾਮਾਂ ਦੇ ਮੁਫਤ ਦਰਸ਼ਨ

ਨੱਥੂਵਾਲਾ ਗਰਬੀ, 30 ਸਤੰਬਰ  (ਜਸ਼ਨ): ਉੱਘੇ ਸਮਾਜ ਸੇਵੀ ਸੰਤ ਬਾਬਾ  ਇਕਬਾਲ ਸਿੰਘ ਜੀ ਨੱਥੂਵਾਲਾ ਗਰਬੀ ਵਾਲੇ ਸੰਗਤਾਂ ਨੂੰ ਲੈ ਕੇ ਪਿਛਲੇ ਦਿਨੀ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਰਵਾਨਾਂ ਹੋਏ।ਜਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਜੀ ਸੰਗਤਾਂ ਨੂੰ ਸਮੇ ਸਮੇ ਤੇ ਵੱਖ ਵੱਖ ਗੁਰਧਾਮਾਂ ਦੇ ਮੁਫਤ ਦਰਸ਼ਨ ਕਰਵਾਉਦੇ ਹਨ।ਇਸ ਵਾਰ ਵੀ ਕਾਫੀ ਸੰਗਤਾਂ ਨਾਲ 15 ਦਿਨ ਦੀ ਮੁਫਤ ਯਾਤਰਾ ਕਰਵਾਉਣ ਵਾਸਤੇ ਸੰਗਤਾਂ ਨੂੰ ਲੈ ਕੇ ਗਏ ਹਨ।ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ  ਇਸ ਯਾਤਰਾ ਬਾਰੇ ਗੱਲ ਕਰਦੇ ਹੋਏ ਬਾਬਾ ਇਕਬਾਲ ਸਿੰਘ ਦੱਸਿਆ ਕਿ ਸੰਗਤਾਂ ਨੂੰ ਤਖਤ ਸ਼੍ਰੀ ਹਜੂਰ ਸਾਹਿਬ, ਗੁਰਦੁਆਰਾ ਨਾਨਕ ਝੀਰਾ ਸਾਹਿਬ ਅਤੇ ਅਬਚਲ ਨਗਰ ਦੇ ਸਾਰੇ ਲੋਕਲ ਗੁਰਦੁਆਰਿਆ ਦੇ ਦਰਸ਼ਨ ਕਰਵਾਏ ਜਾਣਗੇ।ਇਸ ਮੌਕੇ ਤੇ ਉਨਾ੍ਹ ਦੇ ਨਾਲ ਭੋਲਾ ਸਿੰਘ ਜੋਧਪੁਰ ,ਬਖਤੌਰ ਸਿੰਘ ਵਾਂਦਰ,ਜਸਪ੍ਰੀਤ ਸਿੰਘ,ਜਸਜੀਤ ਸਿੰਘ ਹਰੀ ਨੌ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।