ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ ‘ਤੇ ਇਕੱਠ ਕਰਿਆ, ਪਰਾਲੀ ਨੂੰ ਖੇਤ ‘ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼

ਨਿਹਾਲ ਸਿੰਘ ਵਾਲਾ,30 ਸਤੰਬਰ (SARGAM RAUNTA): ਨਿਹਾਲ ਸਿੰਘ ਵਾਲਾ ਵਿਖੇ ਪਰਾਲੀ ਸਾੜਨ ਅਤੇ ਪ੍ਰਦੂਸ਼ਨ ਦੇ ਅਜੋਕੇ ਚਰਚਿਤ ਮੁੱਦੇ ‘ਤੇ ਸਮਾਗਮ ਰੱਖਿਆ ਗਿਆ ਜਿਸ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਸੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਿਸ ਵਿੱਚ ਪੰਜਾਹ ਵੱਖ ਵੱਖ ਮਜਦੂਰ ਦਲਿਤ ਜਥੇਬੰਦੀਆਂ ਨਾਲ ਸਬੰਧਤ ਕਾਰਕੁੰਨਾ ਨੇ ਸ਼ਿਰਕਤ ਕੀਤੀ। ਡਾ.ਗੁਰਪ੍ਰਤਾਪ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪ੍ਰਦੂਸ਼ਨ ਭਾਵੇਂ ਪਰਾਲੀ ,ਭੱਠੇ, ਕਿਸੇ ਤਰਾਂ ਦੀ ਫ਼ੈਕਟਰੀ  ਆਦਿ ਦਾ ਹੋਵੇ ਸਭ ਤੋਂ ਬੁਰਾ ਅਸਰ ਉੱਥੇ ਕੰਮ ਕਰਦੇ ਕਾਮੇ ਦਲਿਤ ‘ਤੇ ਪੈਂਦਾ ਹੈ। ਪਦੂਸ਼ਣ ਪ੍ਰਭਾਵਤ ਜਿਆਦਾਤਰ ਅੌਰਤਾਂ ਬੱਚੇ ਤੇ ਮਰਦ ਬਿਮਾਰ ਹੋ ਜਾਂਦੇ ਹਨ।    ਡਾ.ਗੁਰਪ੍ਰਤਾਪ ਸਿੰਘ ਨੇ ਪ੍ਰਦੂਸ਼ਣ ਫ਼ੈਲਾਉਣ ਵਾਲੇ ਪ੍ਰਦੂਸ਼ਣ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਦਲਿਤ ਭਰਾਵਾਂ ਨੂੰ ਪ੍ਰਦੂਸ਼ਨ ਅਤੇ ਖਾਸ ਕਰ ਪਰਾਲੀ ਸਾੜਨ ਦੇ ਮੁੱਦੇ ‘ਤੇ ਵੱਖਰੀ ਜੱਥੇਬੰਦੀ ਉਸਾਰਨੀ ਚਾਹੀਦੀ ਹੈ ।ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਡਾ.ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ  ਅਸੀਂ ਪਰਾਲੀ ਦੇ ਮੁੱਦੇ ‘ਤੇ ਕਿਸੇ  ਧਿਰ ਮਗਰ ਲੱਗਣ ਦੀ ਬਜਾਏ ਅਜ਼ਾਦ ਦ੍ਰਿਸ਼ਟੀਕੋਣ  ਅਪਣਾਵਾਂਗੇ। ਉਹਨਾਂ ਸਮੂਹ ਲੋਕਾਂ ਨੂੰ ਸੌੜੀ ਸੋਚ ਵਾਲੇ  ਲੀਡਰਾਂ ਦੇ ਅਰਧ ਝੂਠੇ ਕੂਤਰਕਾਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ। ਡਾ.ਗੁਰਪ੍ਰਤਾਪ ਸਿੰਘ ਕਿਸਾਨਾਂ ਮਜਦੂਰਾਂ ਨੂੰ ਪਰਾਲੀ ਖੇਤ ’ਚ ਵਾਹੁਣ,ਦਬਾਉਣ  ਦੀ ਅਪੀਲ ਕਰਦਿਆਂ ਕਿਹਾ ਕਿ  ਮੁਆਵਜਾ ਸਰਕਾਰ ਤੋਂ ਲਵਾਗੇ। ਉੁਹਨਾਂ  ਕਿਸਾਨਾਂ ਮਜਦੂਰਾਂ ਦਲਿਤਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ । ਇਸ ਸਮੇਂ ਪਰਾਲੀ ਨਾ ਫ਼ੂਕਣ ਤੇ ਪ੍ਰਦੂਸ਼ਣ ਸਬੰਧੀ ਪੋਸਟਰ ਵੀ ਵੰਡੇ ਗਏ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।