ਮੁੱਖ ਮੰਤਰੀ ਦੇ ਸ਼ਹਿਰ ਭੁੱਖ ਹੜਤਾਲ ਕਰਨਗੇ ਬੇਰੁਜਗਾਰ ਅਧਿਆਪਕ: ਜਤਿੰਦਰ ਮੋਗਾ,

ਮੋਗਾ 30 ਸਤੰਬਰ  (ਜਸ਼ਨ):ਲੰਮੇ ਸਮੇਂ ਤੋਂ ਈ ਟੀ ਟੀ ਪੋਸਟਾਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਖਫਾ ਮਜਬੂਰਨ ਹੁਣ ਰਾਜੇ ਦੇ ਸ਼ਹਿਰ ਭੁੱਖ ਹੜਤਾਲ ਦੇ ਰੂਪ ਵਿੱਚ ਮੰਗਾਂ ਦੀ ਪੂਰਤੀ ਤੱਕ ਧਰਨੇ ਲਾਉਣ ਦੀ ਤਿਆਰੀ ਵਿੱਚ ਹਨ । ਉਪਰੋਕਤ ਜਾਣਕਾਰੀ ਸਾਂਝੀ ਕਰਦੇ ਹੋਏ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਜਤਿੰਦਰ ਮੋਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦੇ ਕਈ ਵਾਰ ਲਿਖਤੀ ਮੀਟਿੰਗ ਦੇ ਭਰੋਸੇ ਤੋਂ ਬਾਅਦ ਵੀ ਮੀਟਿੰਗ ਨਾ ਕਰਨ ਤੋਂ ਖਫਾ ਬੇਰੁਜਗਾਰ ਅਧਿਆਪਕ ਹੁਣ ਭੁੱਖ ਹੜਤਾਲ ਦੇ ਰੂਪ ਵਿੱਚ ਪਟਿਆਲਾ ਵਿਖੇ ਪੱਕੇ ਰੂਪ ਵਿੱਚ ਠੇਰੇ ਲਾਉਣਗੇ । ਜਤਿੰਦਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਬੰਦੀ 2 ਅਕਤੂਬਰ ਤੋਂ ਮੰਗਾਂ ਦੀ ਪੂਰਤੀ ਤੱਕ ਸ਼ਾਹੀ  ਸ਼ਹਿਰ ਪਟਿਆਲਾ ਵਿਖੇ ਸ਼ਾਤਮਈ ਧਰਨਾ ਦੇਣਗੇ, ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸ਼ਾਤਮਈ ਧਰਨੇ ਤੇ  ਬੇਰੁਜਗਾਰਾਂ ਨਾਲ ਕੋਈ ਧੱਕੇਸ਼ਾਹੀ ਕਰਨੀ ਚਾਹੀ ਤਾਂ ਬੇਰੁਜਗਾਰ ਅਧਿਆਪਕ ਸੰਘਰਸ਼ ਨੂੰ ਤਿੱਖਾ ਰੂਪ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।