ਸ਼੍ਰੀ ਸੰਦੀਪ ਹੰਸ ਆਈ ਏ ਐੱਸ ਹੋਣਗੇ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ,ਸ: ਦਵਿੰਦਰਪਾਲ ਸਿੰਘ ਖਰਬੰਦਾ ਬਣੇ ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ ਵਿਭਾਗ

ਚੰਡੀਗੜ੍ਹ,30 ਸਤੰਬਰ (ਜਸ਼ਨ)- ਪੰਜਾਬ ਸਰਕਾਰ ਵੱਲੋਂ ਅੱਜ ਕੀਤੇ 17 ਆਈ ਏ ਐੱਸ ਅਤੇ 12 ਪੀ ਸੀ ਐੱਸ ਅਫਸਰਾਂ ਦੇ ਤਬਾਦਲਿਆਂ ਦੌਰਾਨ ਸ: ਦਵਿੰਦਰਪਾਲ ਸਿੰਘ ਖਰਬੰਦਾ ਦੀ ਜਗਹ ਸ਼੍ਰੀ ਸੰਦੀਪ ਹੰਸ ਆਈ ਏ ਐੱਸ ਨੂੰ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਨਰਕ ਦੀ ਜ਼ਿੰਦਗੀ ਜਿਉਂ ਰਹੇ ਮੋਗਾ ਨਿਵਾਸੀਆਂ ਦੇ ਦਰਦ ਨੂੰ ਸਮਝਦਿਆਂ ਸ: ਦਵਿੰਦਰਪਾਲ ਸਿੰਘ ਖਰਬੰਦਾ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਮੋਗਾ ਦਾ ਅਹੁਦਾ ਸੰਭਾਲਣ ਉਪਰੰਤ ਮੋਗਾ ਦੀ ਨਕਸ਼ ਨੁਹਾਰ ਬਦਲਣ ਲਈ ਅਹੁਦਾ ਸੰਭਾਲਣ ਵਾਲੇ ਦਿਨ ਹੀ ਮੀਡੀਆ ਕਰਮੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲ੍ਹੇ ਦੀਆਂ ਪ੍ਰਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਅਤੇ ਫੋਰ ਲੇਨ ਦੇ ਪੁਲਾਂ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਉਹਨਾਂ ਤੁਰੰਤ ਯਤਨ ਵੀ ਆਰੰਭ ਦਿੱਤੇ ਸਨ ਜੋ ਆਮ ਅਵਾਮ ਨੂੰ ਦਿਖਾਈ ਦੇਣ ਲੱਗੇ ਸਨ ਪਰ ਅੱਜ ਜਾਰੀ ਹੁਕਮਾਂ ਨਾਲ ਲੋਕ ਹੱਕੇ ਬੱਕੇ ਨੇ ਕਿ ਆਖਿਰ ਪੰਜਾਬ ਸਰਕਾਰ ਮੋਗੇ ਨੂੰ ਪ੍ਰਯੋਗਸ਼ਾਲਾ ਕਿਉਂ ਸਮਝਦੀ ਹੈ ।  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।