ਗਾਇਕ ਹਰਮਨ ਸਿੱਧੂ ਗਿ੍ਰਫਤਾਰ, ਹੈਰੋਇਨ ਤਸਕਰੀ ਦੇ ਦੋਸ਼ਾਂ ਤਹਿਤ ਚਾਰ ਸਾਥੀਆਂ ਸਮੇਤ ਹਰਿਆਣਾ ਪੁਲਿਸ ਨੇ ਕੀਤਾ ਗਿ੍ਰਫਤਾਰ

ਸਿਰਸਾ,30 ਸਤੰਬਰ (ਪੱਤਰ ਪਰੇਰਕ)- ਉੱਘੇ ਪੰਜਾਬੀ ਗਾਇਕ ਹਰਮਨ ਸਿੱਧੂ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਗਿਆ ਹੈ । ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਸੀ ਆਈ ਏ ਅਤੇ ਐਂਟੀ ਡਰੱਗ ਸਟਾਫ਼ ਨੇ ਸੰਯੁਕਤ ਕਾਰਵਾਈ ਕਰਦਿਆਂ ਪੁਲਿਸ ਨਾਕੇ ’ਤੇ ਹਰਮਨ ਸਿੱਧੂ ਅਤੇ ਉਸ ਦੇ ਸਾਥੀਆਂ ਨੂੰ ਰੋਕਿਆ ਤਾਂ ਹਰਮਨ ਸਿੱਧੂ ਨੇ ਆਪਣੇ ਪੰਜਾਬੀ ਗਾਇਕ ਹੋਣ ਬਾਰੇ ਪਹਿਚਾਣ ਦਿੱਤੀ ਪਰ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਸਟੇਰਿੰਗ ਕੋਲੋਂ 52.10 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਤੋਂ ਇਲਾਵਾ ਉਹਨਾਂ ਕੋਲੋਂ 5 ਲੱਖ 20 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। ਸਿਰਸਾ ਫਤਿਆਬਾਦ ਰੋਡ ’ਤੇ ਬਣੇ ਟੋਲ ਪਲਾਜ਼ੇ ’ਤੇ ਪੁਲਿਸ ਨੇ ਗਾਇਕ ਹਰਮਨ ਸਿੱਧੂ ਤੋਂ ਇਲਾਵਾ ਪਟਵਾਰੀ ਰਮਣੀਕ ਸਿੰਘ ਮਾਨਸਾ ,ਸੁਰਜੀਤ ਸਿੰਘ,ਮਨੋਜ ਕੁਮਾਰ ਅਤੇ ਅਨੁਰਾਗ ਨਾਮ ਦੇ ਵਿਅਕਤੀਆਂ ਨੂੰ ਵੀ ਗਿ੍ਰਫ਼ਤਾਰ ਕਰ ਲਿਆ। ਇਹਨਾਂ ਖਿਲਾਫ਼ ਨਾਰਕੌਟਿਕ ਡਰੱਗਜ਼ ਅਤੇ ਐਨ ਡੀ ਪੀ ਐੱਸ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਵਰਣਨਯੋਗ ਹੈ ਕਿ ਗਾਇਕ ਹਰਮਨ ਸਿੱਧੂ ਹੁਣ ਤੱਕ ਅਨੇਕਾਂ ਐਲਬੰਮ ਕੱਢ ਚੁੱਕਾ ਹੈ ਹੋਰ ਤਾਂ ਹੋਰ ਉਸ ਨੇ ਚਿੱਟੇ ਦੇ ਨਸ਼ੇ ਵਿਚ ਗਲਤਾਨ ਹੋ ਰਹੇ ਪੰਜਾਬੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਕ ਗੀਤ ਵੀ ਗਾਇਆ ਸੀ ਪਰ ਅੱਜ ਉਹ ਖੁਦ ਹੀ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਘਿਰ ਗਿਆ ਹੈ।ਗਾਇਕ ਹਰਮਨ ਸਿੱਧੂ ਵੱਲੋਂ ਗਾਏ ਚਿੱਟੇ ਦੇ ਖਿਲਾਫ਼ ਗੀਤ ਦਾ LINK ਹੇਠਾਂ ਦਿੱਤਾ ਜਾ ਰਿਹਾ ਹੈ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।