ਕੋਆਪਰੇਟਿਵ ਬੈਂਕ ਮੋਗਾ ਦੇ ਸਟਾਫ਼ ਨੇ ਦਿੱਤਾ ਸਵੱਛਤਾ ਦਾ ਸੁਨੇਹਾ

ਮੋਗਾ,28 ਸਤੰਬਰ(ਜਸ਼ਨ): ਦੀ ਮੋਗਾ ਸੈਂਟਰਲ ਕੋਆਪਰੇਟਿਵ ਬੈਂਕ ਲਿਮ: ਮੋਗਾ ਵੱਲੋਂ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਚੌਥੀ ਵਰੇ੍ਹਗੰਢ ਸਵੱਛਤਾ ਹੀ ਸੇਵਾ ਦੇ ਸਬੰਧ ਵਿੱਚ ਨਾਬਾਰਡ ਦੀਆਂ ਹਦਾਇਤਾਂ ਅਨੁਸਾਰ ਸਵੱਛਤਾ ਕੈਮਪੇਨ ਬੈਂਕ ਦੇ ਮੁੱਖ ਦਫਤਰ, ਮੋਗਾ ਵਿਖੇ ਲਗਾਇਆ ਗਿਆ। ਇਸ ਸਵੱਛਤਾ ਅਭਿਆਨ ਮੁਹਿੰਮ ਵਿੱਚ ਬੈਂਕ ਦੇ ਮੁੱਖ ਦਫਤਰ ਦੇ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ। ਇਸ ਮੁਹਿੰਮ ਦੌਰਾਨ ਉਹਨਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਅਤੇ ਸਵੱਛਤਾ ਸਬੰਧੀ ਜਾਗਰੂਕ ਕੀਤਾ  ਇਸ ਤੋਂ ਇਲਾਵਾ ਬੈਂਕ ਸਟਾਫ ਵੱਲੋਂ ਲੋਕਾ ਨਾਲ ਉੱਚੇਚੇ ਤੌਰ ਤੇ ਮਿਲ ਕੇ ਉਹਨਾਂ ਤੋਂ ਵੀ ਸਵੱਛਤਾ ਸਬੰਧੀ ਵਿਚਾਰ ਲਏ ਗਏ ਅਤੇ ਉਹਨਾਂ ਨੂੰ ਜਾਗਰੂਕਤਾ ਸਬੰਧੀ ਪੈਮਫਲਿਟ ਵੀ ਵੰਡੇ।