ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਹੀ ਅਸੀਂ ਅਜਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ - ਡਾ: ਰਾਜੇਸ਼ ਅੱਤਰੀ

ਮੋਗਾ 28 ਸਤੰਬਰ (ਜਸ਼ਨ) : ਦੇਸ਼ ਨੂੰ ਅਜਾਦ ਕਰਵਾਉਣ ਲਈ ਲੱਖਾਂ ਨੌਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ, ਜਿਸ ਕਾਰਨ ਹੀ ਅੱਜ ਅਸੀਂ ਅਜਾਦ ਫਿਜਾ ਵਿੱਚ ਸਾਹ ਲੈ ਰਹੇ ਹਾਂ । ਅਸੀਂ ਭਾਵੇਂ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਮੋੜ ਸਕਦੇ ਪਰ ਉਹਨਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜਿਆਂ ਤੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਬੜਾ ਹੀ ਸ਼ੁੱਭ ਸ਼ਗਨ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਡਾ: ਰਾਜੇਸ਼ ਅੱਤਰੀ ਵੱਲੋਂ ਸ਼੍ਰੀ ਗੁਰੂ ਹਰਕਿ੍ਸ਼ਨ ਸ਼ੋਸ਼ਲ ਵੈਲਫੇਅਰ ਕਲੱਬ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਵਾਰਡ ਨੰਬਰ 25-27 ਵਿੱਚ ਸ਼ਹੀਦ ਭਗਤ ਸਿੰਘ ਜੀ ਦੇ 111ਵੇਂ ਜਨਮ ਦਿਨ ਮੌਕੇ ਲਗਾਏ ਗਏ ਛੇਵੇ ਸਲਾਨਾ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੋਕੇ ਕੀਤਾ । ਇਸ ਮੌਕੇ ਮੁਹੱਲੇ ਦੇ ਛੋਟੇ ਛੋਟੇ ਬੱਚਿਆਂ ਵੱਲੋਂ ਸਕਿੱਟਾਂ, ਗੀਤਾਂ ਅਤੇ ਕੋਰੀਓਗ੍ਾਫੀਆਂ ਰਾਹੀਂ ਦੇਸ਼ ਭਗਤੀ ਦਾ ਰੰਗ ਬੰਨਿਆ। ਇਸ ਮੌਕੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ੇਰਿਤ ਕਰਦਿਆਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਸਭ ਨੂੰ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਤੱਕ ਦਾ ਹਰ ਤੰਦਰੁਸਤ ਇਨਸਾਨ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ ਅਤੇ ਸਾਨੂੰ ਆਪਣੇ ਕੌਮੀ ਸ਼ਹੀਦਾਂ ਦੇ ਜਨਮ ਦਿਨਾਂ ਅਤੇ ਸ਼ਹੀਦੀ ਦਿਹਾੜਿਆਂ ਨੂੰ ਖੂਨਦਾਨ ਕਰਕੇ ਮਨਾਉਣਾ ਚਾਹੀਦਾ ਹੈ। ਕੈਂਪ ਵਿੱਚ ਕੁੱਲ 78 ਨੌਜਵਾਨ ਲੜਕੇ ਲੜਕੀਆਂ ਅਤੇ ਔਰਤਾਂ ਨੇ ਖੂਨਦਾਨ ਕੀਤਾ । ਇਸ ਮੌਕੇ ਕਲੱਬ ਪ੍ਧਾਨ ਜਤਿੰਦਰ ਕੁਮਾਰ ਨੇ ਰੂਰਲ ਐਨ.ਜੀ.ਓ. ਮੋਗਾ ਅਤੇ ਸਮੂਹ ਖੂਨਦਾਨੀਆਂ ਦਾ ਕੈਂਪ ਨੂੰ ਸਫਲ ਬਨਾਉਣ ਲਈ ਧੰਨਵਾਦ ਕਰਦਿਆਂ ਸਭ ਖੂਨਦਾਨੀਆਂ ਨੂੰ ਯਾਦਗਰੀ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।  ਇਸ ਮੌਕੇ ਰੂਰਲ ਐਨ.ਜੀ.ਓ. ਪ੍ਧਾਨ ਮਹਿੰਦਰ ਪਾਲ ਲੂੰਬਾ ਨੇ 44ਵੀਂ ਵਾਰ ਅਤੇ ਪਰਮਜੀਤ ਨੇਸਲੇ ਨੇ 31ਵੀ ਵਾਰ ਖੂਨਦਾਨ ਕੀਤਾ ।

 ਇਸ ਮੌਕੇ ਡਾ. ਰਾਜੇਸ਼ ਮਿੱਤਲ, ਸਰਪੰਚ ਹਰਭਜਨ ਸਿੰਘ ਬਹੋਨਾ, ਰਣਜੀਤ ਸਿੰਘ ਟੱਕਰ, ਮਾ. ਪਰਮਜੀਤ ਸਿੰਘ, ਜਗਤਾਰ ਸਿੰਘ ਜਾਨੀਆਂ, ਕੋਆਪਰੇਟਿਵ ਸੋਸਾਇਟੀ ਚੜਿੱਕ ਦੇ ਸਕੱਤਰ ਗੁਰਮੁੱਖ ਸਿੰਘ, ਅਜਮੇਰ ਸਿੰਘ, ਜਗਸੀਰ ਸਿੰਘ, ਮਨਜਿੰਦਰ ਸਿੰਘ, ਫੋਕਲ ਪੁਆਇੰਟ ਬਿਲਾਸਪੁਰ ਤੋਂ ਬਿੰਦਰ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਰਾਜਿੰਦਰ ਸਿੰਘ, ਸਰਬਾ ਸਿੰਘ, ਰਾਜਵਿਦਰ ਸਿੰਘ, ਮਨਮੋਹਨ ਸਿੰਘ ਆਡਿਟ ਅਫਸਰ, ਸਤਿੰਦਰ ਸਿੰਘ ਅਤੇ ਨਿਤਿਨ ਸ਼ਰਮਾ ਆਡਿਟ ਇੰਸਪੈਕਟਰ, ਇੰਦਰਜੀਤ ਸਿੰਘ ਤਖਾਣਵੱਧ, , ਪਰਮਜੀਤ ਸਿੰਘ ਨੇਸਲੇ, ਮੰਗਤ ਰਾਮ, ਗੁਰਜਿੰਦਰ ਸਿੰਘ ਤੂਰ, ਗੁਰਜੰਟ ਸਿੰਘ, ਸੁੰਦਰ ਸਿੰਘ, ਜਸਪ੍ੀਤ ਕੌਰ, ਰਾਧਾ ਰਾਣੀ, ਬਲੱਡ ਬੈਂਕ ਮੋਗਾ ਤੋਂ ਮੈਡਮ ਨਰਿੰਦਰ ਕੌਰ, ਸ਼ੁਸ਼ਮਾ ਰਾਣੀ, ਜਸਵਿੰਦਰ ਸਿੰਘ, ਜੋਬਨਵੰਤ ਸਿੰਘ, ਗੁਰਵਿੰਦਰ ਸਿੰਘ, ਸੰਗੀਤ ਕੁਮਾਰ, ਹਰਦੀਪ ਕੌਰ, ਮਨਪ੍ੀਤ ਕੌਰ, ਸੁਖਮੀਨ ਕੌਰ, ਤੇਜਿੰਦਰਪਾਲ ਕੌਰ, ਤਰਨਪ੍ੀਤ ਕੌਰ, ਜਸਕੀਰਤ ਕੌਰ, ਸਿਮਰਨ ਕੌਰ, ਹਰਮਨ, ਯਸ਼ਿਕ, ਮੋਹਿਤ, ਅਰੁਣਪਾਲ, ਅਰਸ਼ਦੀਪ, ਵੰਸ਼ਦੀਪ, ਸਤਨਾਮ ਅਤੇ ਜੈਸਮੀਨ ਕੌਰ ਆਦਿ ਹਾਜ਼ਰ ਸਨ ।