ਬਾਸਕਟਬਾਲ ਖਿਡਾਰੀਆਂ ਦੀ ਪਦਉੱਨਤੀ ’ਤੇ ਪ੍ਰਗਟਾਈ ਖੁਸ਼ੀ

ਕੋਟਕਪੂਰਾ,27 ਸਤੰਬਰ (ਜਸ਼ਨ) : ਬਾਸਕਟਬਾਲ ਕੋਚ ਪ੍ਰੋ. ਦਰਸ਼ਨ ਸਿੰਘ ਸੰਧੂ ਅਤੇ ਪੋ੍ਰ. ਸਤਵਿੰਦਰਪਾਲ ਸਿੰਘ ਸੰਧੂ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਾ ਰਿਹਾ ਜਦੋਂ ਉਨਾ ਦੀ ਰਹਿਨੁਮਾਈ ਹੇਠ ਖੇਡਦੇ ਰਹੇ ਬਾਸਕਟਬਾਲ ਖਿਡਾਰੀਆਂ ਸੁਖਦੇਵ ਸਿੰਘ ਚਾਹਲ ਅਤੇ ਜਸਪਾਲ ਸਿੰਘ ਦੇ ਹੌਲਦਾਰ ਤੋਂ ਪਦਉਨਤ ਹੋ ਕੇ ਏ ਐਸ ਆਈ ਬਣਨ ਦੀ ਖਬਰ ਮਿਲੀ। ਉਨਾਂ ਨੂੰ ਤਰੱਕੀ ਮਿਲਣ ਦੀ ਖੁਸ਼ੀ ’ਚ ਰੱਖੇ ਇਕ ਸਾਦੇ ਸਮਾਗਮ ਦੌਰਾਨ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਦਾ ਸਨਮਾਨ ਕੀਤਾ ਗਿਆ ਤੇ ਲੱਡੂ ਵੰਡ ਕੇ ਇਕ ਦੂਜੇ ਦਾ ਮੂੰਹ ਮਿੱਠਾ ਕਰਾਉਂਦਿਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਉੱਥੇ ਹਾਜਰ ਮੈਡਮ ਗੁਰਮੀਤ ਕੌਰ ਸੰਧੂ, ਗੁਰਲਾਲ ਸਿੰਘ ਚਾਹਲ, ਗੁਰਮੀਤ ਸਿੰਘ, ਕਿ੍ਰਸ਼ਨ ਪੁਰੀ ਆਦਿ ਖਿਡਾਰੀਆਂ ਨੇ ਉਕਤ ਪੁਲਿਸ ਕਰਮੀਆਂ ਨੂੰ ਮੁਬਾਰਕਬਾਦ ਦਿੰਦਿਆਂ ਪੋ੍ਰ ਦਰਸ਼ਨ ਸਿੰਘ ਸੰਧੂ ਅਤੇ ਪੋ੍ਰ ਸਤਵਿੰਦਰਪਾਲ ਸਿੰਘ ਦਾ ਇਸ ਗੱਲੋ ਧੰਨਵਾਦ ਕੀਤਾ ਕਿ ਅਜਿਹੇ ਸਮਾਗਮਾਂ ਨਾਲ ਹੋਰ ਖਿਡਾਰੀਆਂ ਤੇ ਸਰਕਾਰੀ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਨਵੀਂ ਉਮਰ ਦੇ ਬੱਚਿਆਂ ਲਈ ਅਜਿਹੇ ਸਮਾਗਮ ਪ੍ਰੇਰਨਾ ਸਰੋਤ ਬਣਦੇ ਹਨ।