ਆਪਣੀ ਮਰਹੂਮ ਬੇਟੀ ਦਾ ਜਨਮ ਦਿਨ ਪੌਦੇ ਲਾ ਕੇ ਮਨਾਇਆ

ਕੋਟਕਪੂਰਾ, 28 ਸਤੰਬਰ (ਟਿੰਕੂ ਪਰਜਾਪਤੀ) : ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਆਗੂ ਸੁਪਰਡੈਂਟ ਜਸਕਰਨ ਸਿੰਘ ਭੱਟੀ ਨੇ ਆਪਣੀ ਮਰਹੂਮ ਬੇਟੀ ਦਲਜੀਤ ਕੌਰ ਦੀ ਯਾਦ ’ਚ ਸਥਾਨਕ ਮਿਉਂਸਪਲ ਪਾਰਕ ਵਿਖੇ ਵੱਖ-ਵੱਖ ਕਿਸਮਾ ਦੇ ਬੂਟੇ ਲਾਏ। ‘ਸੀਰ’ ਸੰਸਥਾ ਬਲਾਕ ਕੋਟਕਪੂਰਾ ਦੇ ਪ੍ਰਧਾਨ ਅਮਨਦੀਪ ਸਿੰਘ ਘੋਲੀਆ ਅਤੇ ਹੋਰ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਨਾਲ ਸਬੰਧਤ ਸਮਾਜਸੇਵੀਆਂ ਦੀ ਹਾਜਰੀ ’ਚ ਸੁਪਰਡੈਂਟ ਭੱਟੀ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਜਨਮ 28 ਸਤੰਬਰ 1987 ਨੂੰ ਹੋਇਆ ਸੀ ਪਰ ਉਹ 4 ਨਵੰਬਰ 2012 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਈ। ਉਨਾ ਦੱਸਿਆ ਕਿ ਉਹ ਆਪਣੀ ਬੇਟੀ ਦਾ ਜਨਮ ਦਿਨ ਵੱਖ-ਵੱਖ ਕਿਸਮਾਂ ਦੇ ਬੂਟੇ ਲਾ ਕੇ ਆਮ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਜਨਮਦਿਨ, ਵਿਆਹ ਦੀ ਵਰੇਗੰਢ ਜਾਂ ਬਜੁਰਗਾਂ ਦੀ ਯਾਦ ਵੱਧ ਤੋਂ ਵੱਧ ਪੌਦੇ ਲਾ ਕੇ ਮਨਾਉਣੀ ਚਾਹੀਦੀ ਹੈ।