MEDIA EFFECT ----ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀ ਰੌਲੀ ਵੱਲੋਂ ਪਿੰਡ ਵਿੱਚ ਪਾਣੀ ਦੀਆਂ ਪਾਈਪਾਂ ਦੀ ਹੋ ਰਹੀ ਲੀਕੇਜ਼ ਠੀਕ ਕਰਵਾਈ ਗਈ-ਕਾਰਜਕਾਰੀ ਇੰਜੀਨੀਅਰ ਜੇ.ਐਸ.ਚਾਹਲ

ਮੋਗਾ 28 ਸਤੰਬਰ: (ਜਸ਼ਨ): ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀ ਰੌਲੀ ਵੱਲੋਂ ਪਿੰਡ ਵਿੱਚ ਪਾਣੀ ਦੀਆਂ ਪਾਈਪਾਂ ਦੀ ਹੋ ਰਹੀ ਲੀਕੇਜ਼ ਠੀਕ ਕਰਵਾ ਦਿੱਤੀ ਗਈ ਹੈ ਅਤੇ ਹੁਣ ਕੋਈ ਵੀ ਪਾਈਪ ਲੀਕੇਜ਼ ਨਹੀਂ ਹੈ।ਇਹ ਪ੍ਰਗਟਾਵਾ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਮੋਗਾ ਜੇ.ਐਸ.ਚਾਹਲ ਨੇ ਬੀਤੇ ਦਿਨੀਂ ਮੀਡੀਆ ਵਿੱਚ ‘‘ਪਿੰਡ ਰੌਲੀ ਵਾਸੀ ਵਾਟਰ ਵਰਕਸ ਦਾ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ‘‘ ਸਿਰਲੇਖ ਹੇਠ ਛਪੀ ਖ਼ਬਰ ਦਾ ਸਪਸ਼ਟੀਕਰਨ ਦਿੰਦਿਆਂ ਕੀਤਾ। ਉਨਾਂ ਦੱਸਿਆ ਕਿ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਇਸ ਦੀ ਪੜਤਾਲ ਉਪ ਮੰਡਲ ਇੰਜਨੀਅਰ ਪਾਸੋਂ ਕਰਵਾਈ ਗਈ। ਉਨਾਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਦੀ ਦੇਖ-ਭਾਲ ਪਿੰਡ ਦੀ ਗ੍ਰਾਮ ਪੰਚਾਇਤ ਵਾਟਰ ਐਂਡ ਸੈਨੀਟੇਸ਼ਨ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਵਾਟਰ ਐਂਡ ਸੈਨੀਟੇਸ਼ਨ ਕਮੇਟੀ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਕੁੱਝ ਖਪਤਕਾਰਾਂ ਦੇ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਗੰਦੇ ਪਾਣੀ ਦੀਆਂ ਨਾਲੀਆਂ ਵਿੱਚੋਂ ਗੁਜ਼ਰਦੇ ਹਨ ਉਨਾਂ ਨੂੰ ਉਚਿਤ ਢੰਗ ਨਾਲ ਸਹੀ ਕਰਵਾਇਆ ਜਾਵੇ, ਤਾਂ ਂਜਂੋ ਨਾਲੀਆਂ ਦੇ ਪਾਣੀ ਦਾ ਪੀਣ ਵਾਲੇ ਪਾਣੀ ਵਿੱਚ ਰਲੇਵਾਂ ਨਾ ਹੋ ਸਕੇ। ਉਨਾਂ ਹੋਰ ਦੱਸਿਆ ਕਿ ਗ੍ਰਾਮ ਪੰਚਾਇਤ ਵਾਟਰ ਐਂਡ ਸੈਨੀਟੇਸ਼ਨ ਕਮੇਟੀ ਪਾਸ ਖਪਤਕਾਰਾਂ ਦੇ 300 ਕਨੈਕਸ਼ਨ ਚੱਲ ਰਹੇ ਹਨ ਅਤੇ ਕਮੇਟੀ ਨੂੰ ਪ੍ਰਤੀ ਮਹੀਨਾ 30 ਹਜ਼ਾਰ ਰੁਪਏ ਰੈਵੀਨਿਊ ਇੱਕਤਰ ਹੁੰਦਾ ਹੈ, ਪ੍ਰੰਤੂ ਵਾਟਰ ਵਰਕਸ ਦੇ ਬਿਜਲੀ ਦਾ ਬਿੱਲ 42 ਹਜ਼ਾਰ ਰੁਪਏ ਆਉੱਂਦਾ ਹੈ। ਇਸ ਲਈ ਵਿਭਾਗ ਵੱਲੋਂ ਕਮੇਟੀ ਨੂੰ ਵਾਟਰ ਚਾਰਜ਼ ਰੇਟ ਵਧਾਉਣ ਅਤੇ ਪਾਣੀ ਦੀ ਸਪਲਾਈ ਸੰਜਮ ਨਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਮੇਟੀ ਨੂੰ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਕਰਕੇ ਲੋਕਾਂ ਨੂੰ ਸਪਲਾਈ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।