ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਮੋਗਾ, 28 ਸਤੰਬਰ  (ਜਸ਼ਨ): ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 111ਵਾਂ ਜਨਮ ਦਿਨ ਅੱਜ ਸਥਾਨਕ ਆਇਰਨ ਵਿਲਾ ਹੈਲਥ ਕਲੱਬ ਅੰਮਿ੍ਰਤਸਰ ਰੋਡ ਵਿਖੇ ਕਲੱਬ ਦੇ ਐਮ.ਡੀ. ਖ਼ੁਸ਼ਪਾਲ ਸਿੰਘ ਕਲਸੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਖ਼ੁਸ਼ਪਾਲ ਕਲਸੀ ਅਤੇ ਅਵਤਾਰ ਬੰਟੀ ਨੇ ਨੋਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਸਿਰਫ਼ 23 ਸਾਲਾ ਦੀ ਉਮਰ ਵਿਚ ਹੀ ਆਪਣੀ ਜਿੰਦੜੀ ਦੇਸ਼ ਦੇ ਨਾਮ ਕੁਰਬਾਨ ਕਰ ਦਿੱਤੀ। ਉਨਾਂ ਅੱਜ ਦੀ ਨੋਜਵਾਨ ਪੀੜੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨੱਸ਼ਿਆਂ ਨੂੰ ਤਿਆਗ ਕੇ ਸਬ ਨੂੰ ਸਰਦਾਰ ਭਗਤ ਸਿੰਘ ਹੋਰਾਂ ਦੇ ਪੂਰਨੀਆਂ ’ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਪਰਮਜੀਤ ਸਿੰਘ ਜੰਡੂ, ਤਰਨਪ੍ਰੀਤ ਸਿੰਘ ਗਿੱਲ, ਵਿਸ਼ਾਲ ਸੰਨੀ, ਇਸਤਕਾਰ, ਸ਼ਿਵਮ ਸੂਦ, ਦੀਪਕ, ਸਨਮੀਤ ਅਤੇ ਹੋਰ ਕਲੱਬ ਮੈਬਰ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।