21 ਅਕਤੂਬਰ ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਬਰਸੀ ਸਬੰਧੀ ਮੀਟਿੰਗ ਕੀਤੀ ਗਈ

ਮੋਗਾ,27 ਸਤੰਬਰ(ਜਸ਼ਨ): ਅੱਜ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਬ੍ਰਾਂਚ ਮੋਗਾ ਦੀ ਮੀਟਿੰਗ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਵਿਚ ਹੋਈ ਜਿਸਦੀ ਪ੍ਰਧਾਨਗੀ ਡਿਪੂ ਪ੍ਰਧਾਨ ਬਚਿੱਤਰ ਸਿੰਘ ਧੋਥੜ ਨੇ ਕੀਤੀ। ਮੀਟਿੰਗ ਵਿਚ ਸੈਂਟਰ ਬਾਡੀ ਵੱਲੋਂ ਉਚੇਚੇ ਤੌਰ’ਤੇ ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਅਤੇ ਸੂਬਾ ਕੈਸ਼ੀਅਰ ਗੁਰਜੰਟ ਸਿੰਘ ਕੋਕਰੀ ਪਹੁੰਚੇ। ਮੀਟਿੰਗ ਨੂਮ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਉਣ ਵਾਲੀ 21 ਅਕਤੂਬਰ 2018 ਨੂੰ ਹਰ ਸਾਲ ਦੀ ਤਰ੍ਹਾਂ ਕਿਰਤੀਆਂ ਮੁਲਾਜ਼ਮਾਂ, ਮਜ਼ਦੂਰਾਂ ਦੇ ਮਹਾਨ ਆਗੂ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਦੀ 30ਵੀਂ ਬਰਸੀ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿਚ ਹਰ ਸਲਾ ਦੀ ਤਰ੍ਹਾਂ ਰੋਡਵੇਜ਼ ਮੁਲਾਜ਼ਮਾਂ/ ਪਨਬੱਸ ਕਾਮਿਆਂ ਨੇ ਵੱਡੀ ਪੱਧਰ ਤੇ ਫੰਡ ਇਕੱਤਰ ਕੀਤਾ ਤਾਂ ਜੋ ਬਰਸੀ ਸ਼ਾਨੋ-ਸ਼ੌਕਤ ਨਾਲ ਮਨਾਈ ਜਾ ਸਕੇ। ਹਰ ਸਾਲ ਦੀ ਤਰ੍ਹਾਂ ਦੋ-ਰੋਜ਼ਾ ਸਕੂਲ 9, 10 ਅਕਤੂਬਰ 2018 ਦੇ ਸਬੰਧ ਵਿਚ ਕਾ. ਜਗਰੂਪ, ਕਾ. ਨਿਰਮਲ ਧਾਲੀਵਾਲ, ਬਲਕਾਰ ਵਲਟੋਹਾ ਬਤੌਰ ਅਧਿਆਪਕ ਸੰਬੋਦਨ ਕਰਨਗੇ। ਮੀਟਿੰਗ ਵਿਚ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕੇ ਅਧੀਨ ਕੰਮ ਕਰਦੇ ਕਰਮਚਾਰੀਆਂ ਬਾਰੇ ਸਰਕਾਰ ਵੱਲੋਂ ਧਾਰੀ ਚੁੱਪ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਚੁੱਪ ਤੋੜਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ 26 ਅਕਤੂਬਰ 2018 ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਵੱਡੀ ਗਿਣਤੀ ਵਿਚ ਟ੍ਰਾਂਸਪੋਰਟ ਕਾਮਾ ਸ਼ਿਰਕਤ ਕਰੇਗਾ। ਅੱਜ ਦੀ ਮੀਟਿੰਗ ਵਿਚ ਜਥੇਬੰਦੀ ਦੇ ਮੁੱਖ ਸਲਾਹਕਾਰ ਪੋਹਲਾ ਸਿੰਘ ਬਰਾੜ, ਇੰਦਰਜੀਤ ਭਿੰਡਰ, ਅਜਮੇਰ ਅਖਾੜਾ, ਜਸਪਾਲ ਸਿੰਘ ਪਾਲੀ, ਸੁਰਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਛਿੰਦਰਪਾਲ ਵਰ੍ਹੇ, ਗੁਰਜੰਟ ਸਿੰਘ, ਜਸਵੀਰ ਸਿੰਘ ਲਾਡੀ, ਅਮਨਦੀਪ ਅਮਨਾ, ਮੱਖਣ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਦਵਿੰਦਰਪਾਲ ਸਿੰਘ ਭਾਗੀਕੇ, ਤੇ ਸਮੁੱਚੀ ਲੀਡਰਸ਼ਿਪ ਤੇ ਵਰਕਜ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ।