ਕੰਬਾਇਨ ਸੰਘਰਸ਼ ਕਮੇਟੀ ਗੂਰੁਹਰਸਹਾਏ ਵੱਲੋਂ ਭਰਵੀਂ ਮੀਟਿੰਗ ਦੌਰਾਨ ਸਰਕਾਰ ਵੱਲੋਂ ਕੰਬਾਇਨ ਤੇ ਐਸ ਐਸ ਐਮ ਯੰਤਰ ਲਗਾਉਣ ਦੇ ਫਰਮਾਨ ਨੂੰ ਸਿਰੇ ਤੋਂ ਕੀਤਾ ਖਾਰਿਜ

ਫਿਰੋਜ਼ਪੁਰ 25 ਸਿਤੰਬਰ ( ਸੰਦੀਪ ਕੰਬੋਜ ਜਈਆ) : ਕੰਬਾਇਨ ਤੇ ਐਸ ਐਸ ਐਮ ਐਸ ਯੰਤਰ ਲਗਾਉਣ ਦੇ ਬਾਅਦ ਵੀ ਪਰਾਲੀ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਣ ਵਾਲਾ, ਕੀ ਗਰੰਟੀ ਹੈ ਕਿ ਇਹ ਯੰਤਰ ਲਗਾਉਣ ਦੇ ਬਾਅਦ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ।ਇਹਨਾਂ ਗੱਲਾਂ ਦਾ ਪ੍ਰਗਟਾਵਾ ਬਲਾਕ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਨਵੀਰ ਸਿੰਘ ਦੁੱਗਲ ਨੇ ਫਿਰੋਜ਼ਪੁਰ - ਫਾਜਿਲਕਾ ਮੁੱਖ ਮਾਰਗ ਤੇ ਸਥਿਤ ਪਿੰਡ ਮੋਹਨ ਕੇ ਡੇਰਾ ਭਜਨਗੜ ਵਿਖੇ ਕੰਬਾਇਨ ਸੰਘਰਸ਼ ਕਮੇਟੀ ਗੂਰੁਹਰਸਹਾਏ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੀਟਿੰਗ ਵਿੱਚ ਬਹੁਤ ਵੱਡੀ ਗਿਣਤੀ ਵਿਚ ਕੰਬਾਇਨ ਮਾਲਕਾ ਨੇ ਭਾਗ ਲਿਆ ਅਤੇ ਆਪਣੀਆਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਆਪਣੇ - ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੀਟਿੰਗ ਦੋਰਾਨ ਸਮੂਹ ਕੰਬਾਇਨ ਮਾਲਕਾ ਵੱਲੋਂ ਸੂਬਾ ਸਰਕਾਰ ਵੱਲੋਂ ਕੰਬਾਇਨ ਤੇ ਐਸ ਐਸ ਐਮ ਯੰਤਰ ਲਗਾਉਣ ਦੇ ਫਰਮਾਨ ਨੂੰ ਸਿਰੇ ਤੋ ਖਾਰਜ ਕਰਦਿਆਂ ਜਿੱਥੇ ਇਸ ਦੀ ਜਮ ਕੇ ਨਿਖੇਧੀ ਕੀਤੀ ਉਥੇ ਹੀ ਕੰਬਾਈਨ ਮਾਲਕਾ ਨੇ ਐਸ ਐਸ ਐਮ ਐਸ ਯੰਤਰ ਨਾ ਲਾਉਣ ਦਾ ਫੈਸਲਾ ਕਰਦਿਆਂ ਸਰਕਾਰੀ ਫਰਮਾਨ ਦੇ ਵਿਰੋਧ ਵਿਚ ਨਾਅਰਾ ਵੀ ਬੁਲੰਦ ਕੀਤਾ। ਸੰਘਰਸ਼ ਕਮੇਟੀ ਦੇ ਖਜਾਨਚੀ ਭਜਨ ਲਾਲ ਬੱਟੀ ਨੇ ਕਿਹਾ ਕਿ ਅਸੀ ਅਨੇਕਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਐਸ ਐਮ ਐਸ ਯੰਤਰ ਲੱਗੀ ਕੰਬਾਇਨ ਤੋ ਝੋਨਾ ਦੀ ਕਟਾਈ ਨਹੀਂ ਕਰਵਾਉਣਗੇ ਕਿਉਂਕਿ ਇਹ ਫਸਲ ਦਾ ਵੀ ਨੁਕਸਾਨ ਕਰਦੀਆਂ ਹਨ।ਉਹਨਾਂ ਕਿਹਾ ਕਿ ਦਿਨੋ ਦਿਨ ਵੱਧ ਰਹੀ ਮਹਿੰਗਾਈ ਘੱਟ ਰਹੇ ਰੇਂਟਾਂ ਕਾਰਨ ਕੰਬਾਇਨ ਮਾਲਕਾ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਆਏ ਦਿਨ ਡੀਜਲ ਅਤੇ ਸਪੇਅਰ ਪਾਰਟਸ ਮਹਿੰਗਾ ਹੁੰਦਾ ਜਾ ਰਿਹਾ ਹੈ।

ਇਸ ਮੌਕੇ ਸੰਘਰਸ਼ ਕਮੇਟੀ ਗੂਰੁਹਰਸਹਾਏ ਦੀ ਕੀਤੀ ਚੋਣ ਦੋਰਾਨ ਕਰਨਬੀਰ ਸਿੰਘ ਦੁੱਗਲ ਨੂੰ ਪ੍ਰਧਾਨ, ਗੁਰਮੀਤ ਸਿੰਘ ਮੋਠਾਂ ਵਾਲਾ ਮੀਤ ਪ੍ਰਧਾਨ, ਹਰਭਜਨ ਲਾਲ ਬੱਟੀ ਨੂੰ ਖਜਾਨਚੀ, ਸੱਤ ਨਰਾਇਣ  ਸਕੱਤਰ, ਫੋਜਾ ਸਿੰਘ ਨੂੰ ਮੈਂਬਰ ਚੁੱਣਿਆ ਗਿਆ।ਇਸ ਤੋਂ ਇਲਾਵਾ ਸ਼ਿੰਦੂ ਸੈਦੇ ਕੇ ਮੋਹਨ, ਗਗਨ ਮਠਾੜੂ, ਪਰਸ਼ੋਤਮ ਚੌਧਰੀ, ਡੋਗਰ ਚੌਧਰੀ, ਹਰਭਜਨ ਚੌਧਰੀ ਅਤੇ ਹੋਰਨਾਂ ਨੇ ਸੰਬੋਧਨ ਕੀਤਾ।