ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਵਧਾਇਆ ਕਾਲਜ ਦਾ ਮਾਣ

ਸੁਖਾਨੰਦ,26 ਸਤੰਬਰ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਬੀ.ਐੱਸ.ਸੀ. ਫੈਸ਼ਨ ਡਿਜਾਈਨਿੰਗ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜਿਸ ਵਿੱਚ ਮਨਿੰਦਰ ਕੌਰ ਨੇ 86.4 ਅੰਕਾਂ  ਨਾਲ ਪਹਿਲਾ ਸਥਾਨ, ਰਵਿੰਦਰ ਕੌਰ 83.8 ਅੰਕਾਂ ਨਾਲ ਦੂਜਾ ਸਥਾਨ ਅਤੇ ਕਿਰਨਦੀਪ ਕੌਰ ਨੇ 83.4 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ  ਕਰਦਿਆਂ ਦੱਸਿਆ ਕਿ ਬੀ.ਐੱਸ.ਸੀ. ਫੈਸ਼ਨ ਡਿਜਾਈਨਿੰਗ ਦੀਆਂ ਵਿਦਿਆਰਥਣਾਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਇਸ ਮੌਕੇ ਕਾਲਜ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਜੀ ਨੇ ਫੈਸ਼ਨ ਡਿਜਾਈਨਿੰਗ ਵਿਭਾਗ ਦੇ ਮੁਖੀ ਮਨਪ੍ਰੀਤ ਕੌਰ , ਸਹਾਇਕ ਪ੍ਰੋਫ਼ੈਸਰ ਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਸਮੂਹ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਵਰਣਨਯੋਗ ਇਹ ਹੈ ਕਿ ਇਲਾਕੇ ਦੀ ਇਹ ਇਕਲੋਤੀ ਸੰਸਥਾ ਹੈ, ਜਿੱਥੇ ਫੈਸ਼ਨ ਡਿਜਾਈਨਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸ, ਇਲੈਕਟਿਵ ਵਿਸ਼ਾ ਅਤੇ ਬੀ.ਅੱਸ.ਸੀ. ਫੈਸ਼ਨ ਡਿਜਾਈਨਿੰਗ ਕੋਰਸ ਸਫਲਤਾਪੂਰਵਕ ਤਰੀਕੇ ਨਾਲ ਚਲ ਰਹੇ ਹਨ।ਕਾਲਜ ਪ੍ਰਬੰਧਕਾਂ ਅਤੇ ਪਿੰ੍ਰਸੀਪਲ ਦੀ ਅਗਵਾਈ ਹੇਠ ਫੈਸ਼ਨ ਡਿਜਾਈਨਿੰਗ ਵਿਭਾਗ ਦੁਆਰਾ ਵਿਦਿਆਰਥਣਾਂ ਨੂੰ ਨੌਕਰੀ ਸੰਬੰਧੀ ਅਵਸਰ ਵੀ ਦਵਾਏ ਜਾਂਦੇ ਹਨ। ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਲਈ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਗਤੀਵਿਧੀਆਂ, ਵਰਕਸ਼ਾੱਪ ਦੇ ਨਾਲ ਨਾਲ ਅਤੇ ਕੱਪੜਾ ਇੰਡਸਟਰੀ ਦੇ ਦੌਰੇ ਵੀ ਕਰਵਾਏ ਜਾਂਦੇ ਹਨ।