ਬਹੁਤਕਨੀਕੀ ਕਾਲਜ ਵਿੱਚ ‘ਸਵੱਛਤਾ ਹੀ ਸੇਵਾ’ ਮਿਸ਼ਨ ਤਹਿਤ ਸਫਾਈ ਕੈਂਪ ਲਗਾਇਆ,ਸਫਾਈ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ-ਪਿ੍ਰੰ: ਸ਼ੁਰੇਸ਼ ਕੁਮਾਰ

ਨੱਥੂਵਾਲਾ ਗਰਬੀ , 26 ਸਤੰਬਰ (ਜਸ਼ਨ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਗੁਰੂੁ ਤੇਗ ਬਹਾਦਰ ਗੜ  ਜ਼ਿਲਾ ਮੋਗਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਕਾਲਜ ਵਿੱਚ ਸਫਾਈ ਕੈਂਪ ਲਗਾਇਆ ਗਿਆ,ਜਿਸ ਵਿੱਚ ਪਿ੍ਰੰਸੀਪਲ ਸ਼ੁਰੇਸ਼ ਕੁਮਾਰ ਦੀ ਅਗਵਾਈ ਵਿੱਚ ਸਮੂਹ ਸਟਾਫ ਅਤੇ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਵਲੰਟੀਅਰਾਂ ਵੱਲੋਂ ਸਕੂਲ ਕੈਂਪਸ ਦੇ ਗਰਾੳਂੂਡ,ਕਲਾਸ ਰੂਮਜ਼,ਲੈਬਾਟਰੀਜ਼,ਦਫਤਰ ਆਦਿ ਦੀ ਸਫਾਈ ਕੀਤੀ ਗਈ। ਪਿ੍ਰੰਸੀਪਲ ਸ਼ੁਰੇਸ਼ ਕੁਮਾਰ ਨੇ ਸਮੂਹ ਸਟਾਫ ਅਤੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਫਾਈ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਵਾਸਤੇ ਸਾਨੂੰ ਆਪਣੇ ਘਰਾਂ,ਦਫਤਰਾਂ  ਜਾਂ ਜਿੱਥੇ ਵੀ ਅਸੀਂ ਰੋਜ਼ਮਰਾਂ ਦੇ ਕੰਮਕਾਰ ਕਰਦੇ ਹਾਂ ਉਸ ਜਗਹ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਨਾਲ ਸਾਥੀਆਂ ਨੂੰ  ਸਫਾਈ ਰੱਖਣ ਵਾਸਤੇ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰੋਗਰਾਮ ਅਫਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਕਾਲਜ ਵਿੱਚ ਹਰ ਹਫਤੇ ਇੱਕ ਦਿਨ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਵੱਲੋਂ ਸਫਾਈ ਕੀਤੀ ਜਾਇਆ ਕਰੇਗੀ। ਉਹਨਾਂ ਨੇ ਵਲੰਟੀਅਰਾਂ ਨੂੰ ਸਫਾਈ ਦੇ ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਵਾਸਤੇ ਵੀ ਪ੍ਰੇਰਿਤ ਕੀਤਾ। ਇਸ ਮੌਕੇ ਬਰਜਿੰਦਰ ਸਿੰਘ ,ਪਰਮਜੀਤ ਸਿੰਘ ,ਮੈਡਮ ਸੰਦੀਪ ਕੌਰ,ਡਿੰਪਲ ਆਦਿ ਤੋਂ ਇਲਾਵਾ ਹੋਰ ਵੀ ਸਟਾਫ ਮੈਬਰ ਅਤੇ ਵਲੰਟੀਅਰ ਹਾਜ਼ਰ ਸਨ।