ਕੌਂਮੀ ਸਿਹਤ ਮਿਸ਼ਨ ਤਹਿਤ ਮਮਤਾ ਦਿਵਸ ਅਤੇ ਪੋਸ਼ਨ ਅਭਿਆਨ ਪ੍ਰੋਗਰਾਮ ਸਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਮੋਗਾ,26 ਸਤੰਬਰ(ਜਸ਼ਨ): ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਅੱਜ ਮਮਤਾ ਦਿਵਸ ਅਤੇ ਪੋਸ਼ਨ ਅਭਿਆਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਕੌਂਮੀ ਸਿਹਤ ਸਹੂਲਤਾ ਸਬੰਧੀ ਜਾਗਰੂਕ ਕਰਦੇ ਹੋਏ ਮੀਡੀਆ ਵਿੰਗ ਨੇ ਅੱਜ ਬਲਾਕ ਢੁੱਡੀਕੇ ਦੇ ਸਬ ਸੈਂਟਰ ਅਜੀਤਵਾਲ ਵਿਖੇ ਮਮਤਾ ਦਿਵਸ ਦੌਰਾਨ  ਕਿਹਾ ਕਿ ਗਰਭਵਤੀ ਔਰਤਾਂ ਨੂੰ ਲਗਾਤਾਰ ਸਮੇਂ ਸਮੇਂ ਤੇ ਆਪਣਾ ਚੈੱਕਅਪ ਨੇੜਲੇ ਸਿਹਤ ਕੇਂਦਰ ਵਿੱਚ ਕਰਵਾਉਣਾ ਚਾਹੀਦਾ ਹੈ। ਆਮ ਤੌਰ ਤੇ ਔਰਤਾਂ ਵਿੱਚ ਖੂਨ ਦੀ ਕਮੀ ਅਤੇ ਬੀ ਪੀ ਵੱਧਣ ਦੇ ਕਾਰਨ ਪਾਏ ਜਾਦੇ ਹਨ ਜਿਸ ਦਾ ਇਲਾਜ ਹੈ ਕਿ ਉਹ ਪੌਸ਼ਟਿਕ ਆਹਾਰ ਲੈਣ ਅਤੇ ਸਰਕਾਰੀ ਹਸਪਤਾਲਾਂ ਵਿੱਚੋਂ ਮਿਲਦੀਆ ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀਆ ਦਾ ਵੀ ਸੇਵਨ ਕਰਨ ਅਤੇ ਆਪਣੀ ਰੋਜਾਨਾ ਦੀ ਖੁਰਾਕ ਵਿੱਚ ਹਰੀਆ ਸਬਜ਼ੀਆ, ਦਾਲਾ ਅਤੇ ਦੁੱਧ ਦਾ ਸੇਵਨ ਜਰੂਰ ਕਰਨ ਅਤੇ ਸਫਾਈ ਦਾ ਧਿਆਨ ਰੱਖਣ ਅਤੇ ਮਾਨਸਿਕ ਤੌਰ ਤੇ ਖੁਸ਼ ਰਹਿਣ ਦੇ ਯਤਨ ਕਰਨ ।  ਇਸ ਮੌਕੇ ਮੈਡਮ ਕਿ੍ਰਸ਼ਨਾ ਸ਼ਰਮਾ ਅਤੇ ਅੰਮਿ੍ਰਤ ਸ਼ਰਮਾ ਜ਼ਿਲਾ ਬੀ ਸੀ ਸੀ ਕੋਆਰਡੀਨੇਟਰ ਮੀਡੀਆ ਵਿੰਗ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋ ਪੋਸ਼ਨ ਅਭਿਆਨ ਪ੍ਰੋਗਰਾਮ ਦੌਰਾਨ ਅਤੇ ਮਮਤਾ ਦਿਵਸ ਮੌਕੇ ਅੱਜ ਗਰਭਵਤੀ ਔਰਤਾ ਅਤੇ ਨਵਜੰਮੇ ਬੱਚਿਆਂ ਵਾਲੀਆਂ ਔਰਤਾਂ ਨਾਲ ਗੱਲਬਾਤ ਕੀਤੀ ਗਈ ਅਤੇ ਸਿਹਤ ਸਬੰਧੀ ਖਾਸ ਨੁਕਤੇ ਸਾਝੇ ਕੀਤੇ ਗਏ। ਇਸ ਮੌਕੇ ਸਿਹਤ ਵਿਭਾਗ ਦਾ ਪੈਰਾਮੈਡੀਕਲ ਸਟਾਫ ਜਗਰੂਪ ਸਿੰਘ, ਕੁਲਵਿੰਦਰ ਕੌਰ ਅਤੇ ਆਸ਼ਾ ਵਰਕਰਾ ਤੋ ਇਲਾਵਾ ਹੋਰ ਵੀ ਹਾਜ਼ਰ ਸਨ।