ਦਰਸ਼ੀ ਵੱਲੋਂ ਸਵੈ ਜੀਵਨੀ ,‘ਸੂੜ੍ਹੇ ਦੀ ਰੋਟੀ’ ਰੌਂਤਾ ਨੂੰ ਭੇਂਟ

ਨਿਹਾਲ ਸਿੰਘ ਵਾਲਾ ,26 (ਜਸ਼ਨ)-ਸਾਹਿਤਕਾਰ ਹਰਜੀਤ ਸਿੰਘ ਦਰਸ਼ੀ ਨੇ ਆਪਣੀ ਨਵੀਂ ਪੁਸਤਕ ,‘ਸੂੜ੍ਹੇ ਦੀ ਰੋਟੀ ’ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਭੇਂਟ ਕੀਤੀ । ਹਰਜੀਤ ਸਿੰਘ ਦਰਸ਼ੀ ਨੇ ਆਪਣੀ ਨਵੀਂ ਪੁਸਤਕ ,‘ਸੂੜ੍ਹੇ ਦੀ ਰੋਟੀ ’ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਭੇਂਟ ਕਰਦਿਆਂ ਕਿਹਾ ਕਿ ਸੂੜ੍ਹੇ ਦੀ ਰੋਟੀ ਉਸ ਦੀ ਕਾਵਿਕ ਰੂਪ ਵਿੱਚ ਸਵੈ ਜੀਵਨੀ ਹੈ। ਜੋ ਪਿਛਲੇ ਸਮੇਂ ਵਿੱਚ ਵਾਰਤਕ ਪੁਸਤਕ ਸੀ ਅਤੇ ਪਾਠਕਾਂ ਨੇ ਬਹੁਤ ਪਸੰਦ ਕੀਤੀ ਸੀ। ਤੇਜਾ ਸਿੰਘ ਰੌਂਤਾ ਨੇ ਦਰਸ਼ੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਹਰਜੀਤ ਸਿੰਘ ਦਰਸ਼ੀ ਨੂੰ ਨੇੜਿਓਂ ਜਾਣਦੇ ਹਨ ਅਤੇ ਉਹਨਾਂ ਦੀ ਸਵੈ ਜੀਵਨੀ ਲੋਕਾਂ ਨੂੰ ਕਿਰਤ ਕਰਨ ਵੱਲ ਪ੍ਰਰੇਰਿਤ ਕਰੇਗੀ। ਦਰਸ਼ੀ ਦੀ ਕਾਵਿ,ਬਾਲ ਸਾਹਿਤ ਤੇ ਵਾਰਤਿਕ ਵਿੱਚ ਚੰਗੀ ਤੇ ਰੌਚਿਕ ਪਕੜ ਹੈ। ਸੁਖਦੇਵ ਭੋਲਾ ਤੇ ਬਲਜੀਤ ਗਰੇਵਾਲ ਨੇ ਕਿਹਾ ਕਿ ਵਿਲੱਖਣ ਕਾਵਿਕ ਵਿਧਾ ’ਚ ਰੰਗ ’ਚ ਰੰਗੀ ਪੁਸਤਕ ਉਸ ਅੰਦਰਲੇ ਸ਼ਾਇਰ ਨੂੰ ਰੂਪਮਾਨ ਕਰਦੀ ਹੈ।ਇਸ ਮੌਕੇ ਸੁਖਦੇਵ ਨੀਟਾ ਲੁਧਿਆਣਾ,ਦਰਸ਼ਨ ਸਿੰਘ ਰੁਮਾਣਾ,ਐਮੀ ਤੂਰ,ਅਮਨਦੀਪ ਸੇਖੋਂ,ਗੁਰਪ੍ਰੀਤ,ਸਰਗਮ ਰੌਂਤਾ ਤੇ ਗਗਨਦੀਪ ਰੌਂਤਾ ਜ਼ਿਲ੍ਹਾ ਸਕੱਤਰ ਐਸ ਐਸ ਏ ਰਮਸਾ ਲੁਧਿਆਣਾ ਆਦਿ ਨੇ ਦਰਸ਼ੀ ਨੂੰ ਨਵੀਂ ਪੁਸਤਕ ਦੀ ਵਧਾਈ ਦਿਤੀ।