ਆਰ. ਆਈ. ਈ. ਸੀ. ਨੇ ਕਿਰਨਦੀਪ ਕੌਰ ਦਾ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 24 ਸਤੰਬਰ (ਜਸ਼ਨ)-ਮੋਗਾ ਸਥਿਤ ਆਰ.ਆਈ.ਈ.ਸੀ. ਦੇ ਸੀ.ਈ.ਓ. ਰੋਹਿਤ ਬਾਂਸਲ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਕੀਰਤੀ ਬਾਂਸਲ ਵਲੋਂ ਨੌਜਵਾਨਾਂ ਦੇ ਵਿਦੇਸ਼ੀਂ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲਗਾਏ ਜਾਂਦੇ ਕੇਸਾਂ ਦੇ ਆ ਰਹੇ ਸਫ਼ਲ ਨਤੀਜਿਆਂ ਸਦਕਾ ਸੰਸਥਾ ਮਾਲਵਾ ਖੇਤਰ ਦੀ ਨਾਮਵਰ ਸੰਸਥਾ ਬਣ ਕੇ ਉੱਭਰੀ ਹੈ।  ਸਿਵਲ ਲਾਈਨ ਮੋਗਾ ਨਜ਼ਦੀਕ ਸਥਿਤ ਆਰ ਆਈ ਈ ਸੀ ਦੇ ਕਾਬਲ ਸਟਾਫ਼ ਵੱਲੋਂ ਨੌਜਵਾਨਾਂ ਦੀਆਂ ਵਧੀਆ ਤਰੀਕਿਆਂ ਨਾਲ ਵੀਜਾ ਫਾਈਲਾਂ ਅਪਲਾਈ ਕਰਕੇ ਉਨ੍ਹਾਂ ਨੂੰ ਵਿਦੇੇਸ਼ ਭੇਜਿਆ ਜਾ ਰਿਹਾ ਹੈ । ਇਸ ਵਾਰ ਸੰਸਥਾ ਵਲੋਂ ਕਿਰਨਦੀਪ ਕੌਰ ਭੁੱਲਰ ਵਾਸੀ ਮੋਗਾ ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜਾ ਲਗਵਾ ਕੇ ਦਿੱਤਾ ਗਿਆ । ਕਿਰਨਦੀਪ ਕੌਰ ਨੂੰ ਵੀਜ਼ਾ ਕਾਪੀ ਸੌਂਪਦਿਆਂ ਸੰਸਥਾ ਦੇ  ਐਮ.ਡੀ. ਮੈਡਮ ਕੀਰਤੀ ਬਾਂਸਲ ਨੇ ਕਿਹਾ ਕਿ ਸੰਸਥਾ ਰਾਹੀਂ ਵਿਦੇਸ਼ ਜਾਣ ਲਈ ਨੌਜਵਾਨਾਂ ‘ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸੰਸਥਾ ਦੇ ਮਾਹਿਰ ਸਟਾਫ ਵਲੋਂ ਨੌਜਵਾਨਾਂ ਦੀ ਫਾਈਲ ਬਿਹਤਰ ਢੰਗ ਨਾਲ ਤਿਆਰ ਕੀਤੀ ਜਾਂਦੀ ਹੈ । ਸੰਸਥਾ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਰਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲਾਂ ਕੈਨੇਡਾ ਵੀਜ਼ਾ ਫਾਈਲ ਕਿਸੇ ਕਾਰਨਾਂ ਕਰਕੇ ਰਿਜੈਕਟ ਹੋ ਚੁੱਕੀ ਸੀ ਪਰੰਤੂ ਹੁਣ ਆਰ.ਆਈ.ਈ.ਸੀ. ਨੇ ਉਨ੍ਹਾਂ ਦੀ ਫਾਈਲ ਵਧੀਆ ਢੰਗ ਨਾਲ ਤਿਆਰ ਕਰਕੇ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ।