ਪੰਜਾਬ ਸਰਕਾਰ ਝੋਨੇ ਦੇ ਨੁਕਸਾਨ ਦਾ ਮੁਆਵਜਾ ਕਿਸਾਨਾਂ ਨੂੰ ਦੇਵੇ - ਐਡਵੋਕੇਟ ਕੇ.ਪੀ. ਬਾਵਾ

ਮੋਗਾ 25ਸਤੰਬਰ(ਪੱਤਰ ਪਰੇਰਕ): ਪੰਜਾਬ ਵਿੱਚ ਬੇਮੌਸਮੀ ਵਰਖਾ ਨੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਪ੍ਰੰਤੂ ਪੰਜਾਬ ਸਰਕਾਰ ਵੋਟਾਂ ਦੇ ਨਸ਼ੇ ਵਿੱਚ ਇਹ ਭੁੱਲ ਚੁੱਕੀ ਹੈ ਕਿ ਇਹ ਨੁਕਸਾਨ ਦੀ ਭਰਪਾਈ ਲਈ ਵੀ ਕੁਝ ਕੀਤਾ ਜਾਵੇ। ਅੱਜ ਤੱਕ ਮਾਲ ਵਿਭਾਗ ਨੂੰ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਕਿ ਪੰਜਾਬ ਵਿੱਚ ਵਰਖਾ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਪਏ ਘਾਟੇ ਦਾ ਅੰਦਾਜਾ ਲਾਇਆ ਜਾ ਸਕੇ। ਸ਼੍ਰੀ ਬਾਵਾ ਨੇ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਖੇਤੀ-ਬਾੜੀ ਮੰਤਰੀ ਨੂੰ ਆਪਣੇ ਪੱਤਰ ਰਾਹੀਂ ਬੇਨਤੀ ਕੀਤੀ ਹੈ ਕਿ ਪੰਜਾਬ ਦਾ ਕਿਸਾਨ ਬਹੁਤ ਮਾੜੇ ਸਮੇਂ ਵਿਚੋਂ ਗੁਜਰ ਰਿਹਾ ਹੈ, ਰੇਹ, ਤੇਲ ਅਤੇ ਰਸਾਇਣਕ ਦਵਾਈਆਂ ਦੀਆਂ ਵਧੀਆਂ ਕੀਮਤਾਂ ਨੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਪੰਜਾਬ ਵਿੱਚ ਆਤਮ ਹੱਤਿਆਵਾਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ, ਪੰਜਾਬ ਦਾ ਕਿਸਾਨ ਬਹੁਤ ਵੱਡੇ ਕਰਜੇ ਥੱਲੇ ਆ ਚੁੱਕਾ ਹੈ, ਜਿਸ ਕਰਕੇ ਜਦੋਂ ਉਹ ਕਰਜਾ ਮੋੜਨ ਦੇ ਸਮਰਥ ਨਹੀਂ ਰਹਿੰਦਾ ਉਹ ਮੌਤ ਨੂੰ ਗਲੇ ਲਗਾ ਲੈਂਦਾ ਹੈ। ਕੇਂਦਰ ਸਰਕਾਰ ਫਸਲੀ ਬੀਮੈ ਦੀ ਗੱਲ ਪਿਛਲੇ 50 ਸਾਲ ਤੋਂ ਕਰ ਰਹੀ ਹੈ ਪ੍ਰੰਤੂ ਫਸਲ ਬੀਮਾਂ ਲਾਗੂ ਕਰਨ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਰਕਾਰ ਨੇ ਜੇਕਰ ਜੀਮੀਂਦਾਰ ਨੂੰ ਜਿਉਂਦਾ ਰੱਖਣਾ ਹੈ, ਜਿਸ ਨੇ ਅੱਗੇ ਪੂਰੇ ਹਿੰਦੋਸਤਾਨ ਨੂੰ ਜਿਉਂਦਾ ਰੱਖਿਆ ਹੈ ਤਾਂ ਕੁਦਰਤੀ ਆਫਤਾਂ ਤੋਂ ਇਸ ਦੇ ਬਚਾ ਲਈ ਮੁਫਤ ਬੀਮਾਂ ਯੋਜਨਾਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਸਰਕਾਰ ਜ਼ਿਮੀਂਦਾਰ ਦਾ ਕੋਈ ਜਿਆਦਾ ਫਾਇਦਾ ਨਹੀਂ ਕਰੇਗੀ ਪ੍ਰੰਤੂ ਇਸ ਯੋਜਨਾ ਨਾਲ ਦੇਸ਼ ਜਰੂਰ ਬਚ ਜਾਏਗਾ। ਸ਼੍ਰੀ ਬਾਵਾ ਨੇ ਸਰਕਾਰ ਤੋਂ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਝੋਨੇ ਦੀ ਫਸਲ ਦੀ ਜਲਦ ਤੋਂ ਜਲਦ ਗੁਰਦਾਵਰੀ ਕਰਵਾ ਕੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਾਈ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਫਸਲ ਦਾ ਕਰੀਬ 80ਪ੍ਰਤੀਸ਼ਤ ਨੁਕਸਾਨ ਹੋ ਚੁੱਕਾ ਹੈ, ਜਿਸ ਨਾਲ ਕਿਸਾਨਾਂ ਦੇ ਸਾਹ ਸੂਤੇ ਜਾ ਰਹੇ ਹਨ