ਮੈਕਰੋ ਗਲੋਬਲ ਮੋਗਾ ਦਾ ਨਤੀਜਾ ਰਿਹਾ ਸ਼ਾਨਦਾਰ :ਗੁਰਮਿਲਾਪ ਡੱਲਾ

ਮੋਗਾ,10 ਜੁਲਾਈ (ਜਸ਼ਨ)-ਮੈਕਰੋ ਗਲੋਬਲ ਮੋਗਾ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਆਈਲੈਟਸ ਦੇ ਨਾਲ ਨਾਲ ਸਟੂਡੈਂਟ ਅਤੇ ਵਿਜ਼ਿਟਰ ਵੀਜ਼ਾ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਉੱਥੇ ਪਿਛਲੇ ਲੰਬੇ ਸਮੇਂ ਤੋਂ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ ਇਸੇ ਕਰਕੇ ਇਹ ਸੰਸਥਾ ਪੰਜਾਬ ਭਰ ਵਿਚ ਹਰਮਨਪਿਆਰੀ ਸੰਸਥਾ ਬਣ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਸਮਰਪਿਤ ਸਟਾਫ ਵੱਲੋਂ ਕੀਤੀ ਮਿਹਨਤ ਸਦਕਾ ਵਿਦਿਆਰਥਣ ਰਮਨਦੀਪ ਕੌਰ ਸੰਧੂ ਅਤੇ ਨਵਪ੍ਰੀਤ ਕੌਰ ਸਿੱਧੂ  ਨੇ 6.5 ਅਤੇ ਮਨਪ੍ਰੀਤ ਕੌਰ ਅਤੇ ਹਰਮਨਦੀਪ ਕੌਰ ਨੇ 6.0 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਡੱਲਾ ਨੇ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਆਈਲਜ਼ ਕਰਵਾਉਣ ਦੇ ਨਾਲ ਨਾਲ ਸੰਸਥਾ ਵੱਲੋਂ ਇੰਮੀਗਰੇਸ਼ਨ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਕੇ ਵਿਦਿਆਰਥਣਾਂ ਨੇ ਸੰਸਥਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਕਰੋ ਗਲੋਬਲ ਮੋਗਾ ਵੱਲੋਂ ਵਿਦਿਆਰਥੀਆਂ ਦੀ ਅੰਗਰੇਜ਼ੀ ’ਚ ਪਕੜ ਮਜਬੂਤ ਕਰਨ ਲਈ ਐਕਸਟਰਾ ਕਲਾਸਾਂ ਅਤੇ ਘਰ ਲਿਜਾਣ ਲਈ ਮੈਟੀਰੀਅਲ ਦਿੱਤਾ ਜਾਂਦਾ ਹੈ ਜਿਸ ਸਦਕਾ ਵਿਦਿਆਰਥੀ ਵਧੀਆ ਬੈਂਡ ਸਕੋਰ ਲੈਣ ਵਿਚ ਸਫ਼ਲ ਹੁੰਦੇ ਨੇ।  ਸੰਸਥਾ ਦੇ ਸਾਰੇ ਸਟਾਫ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।