ਹੇਮਕੁੰਟ ਸਕੂਲ ਵਿਖੇ ਐੱਨ.ਸੀ.ਸੀਕੈਡਿਟਸ ਵੱਲੋਂ ਸਵੱਛਤਾ ਅਭਿਆਨ ਸ਼ੁਰੂ

ਕੋਟਈਸੇ ਖਾਂ,24 ਸਤੰਬਰ (ਜਸ਼ਨ): ਪ੍ਰਧਾਨ ਮੰਤਰੀ ਯੋਜਨਾ ਤਹਿਤ 5 ਪੰਜਾਬ ਗਰਲਜ਼ ਬਟਾਲੀਅਨ ਐੱਨ. ਸੀ. ਸੀ ਦੇ ਕਮਾਂਡਿੰਗ ਆਫੀਸਰ ਐੱਮ ਐੱਸ ਚਾਹਲ ਦੀ ਯੋਗ ਅਗਵਾਈ ਹੇਠ ਸ਼੍ਰੀ ਹੇਮਕੁੰਟ ਸੀ. ਸੈ. ਸਕੂਲ ਦੇ ਕੈਡਿਟਸ ਵੱਲੋਂ ਸਵੱਛਤਾ ਅਭਿਆਨ ਨੂੰ ਮੁੱਖ ਰੱਖਦੇ ਹੋਏ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਰੈਲੀ ਵਿੱਚ 25 ਕੈਡਿਟਸ ਨੇ ਭਾਗ ਲਿਆ। ਉਹਨਾਂ ਨੇ ਸਕੂਲ ਦੇ ਆਲੇ-ਦੁਆਲੇ ਦੀ ਸਫਾਈ ਕੀਤੀ। ਇਸ ਰੈਲੀ ਦਾ ਆਯੋਜਨ ਬਟਾਲੀਅਨ ਦੇ ਅਧਿਕਾਰੀ ਸੰਜੀਵ ਕੁਮਾਰ ਵੱਲੋਂ ਕੀਤਾ ਅਤੇ ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਅੱੈਮ ਡੀ ਮੈਡਮ ਰਣਜੀਤ ਕੌਰ ਸੰਧੂ ਨੇ ਕੈਡਿਟਸ ਨੂੰ ਆਪਣੇ ਆਲੇ ਦੁਆਲੇ ਅਤੇ ਆਪਣੇ ਘਰ ਦੀ ਸਫਾਈ ਰੱਖਣ ਲਈ ਅਤੇ ਸਵੱਛਤਾ ਅਭਿਆਨ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾ ਕੇ ਅਤੇ ਉਹਨਾਂ ਦੀ ਸਮੇਂ ਸਿਰ ਦੇਖ ਭਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਰੈਲੀ ਵਿੱਚ ਸਕੂਲ ਦੇ ਪਿ੍ਰੰਸੀਪਲ  ਮੈਡਮ ਹਰਪ੍ਰੀਤ ਕੌਰ ਸਿੱਧੂ ਤੇ ਐੱਨ.ਸੀ.ਸੀ ਦੇ ਕੇਅਰ ਟੇਕਰ ਏ ਐਨ ਓ ਮਹੇਸ਼ ਕੁਮਾਰ ਅਤੇ ਰਣਬੀਰ ਕੌਰ ਵੀ ਸ਼ਾਮਲ ਸਨ।