ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਬਠਿੰਡਾ ਯੂਥ ਫੈਸਟੀਵਲ ਦੇਸ਼ ਭਗਤ ਕਾਲਜ ਮੋਗਾ ਵਿਖੇ 25-26 ਅਕਤੂਬਰ ਨੂੰ

ਮੋਗਾ,24 ਸਤੰਬਰ(ਜਸ਼ਨ): ਦੇਸ਼ ਭਗਤ ਕਾਲਜ ਮੋਗਾ ਵਿਖੇ 25-26 ਅਕਤੂਬਰ ਨੂੰ ਮਾਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਬਠਿੰਡਾ ਯੂਥ ਫੈਸਟੀਵਲ ਹੋ ਰਿਹਾ ਹੈ। ਇਸ ਦਾ ਫੈਸਲਾ ਵਾਈਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ ਵੱਲੋਂ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।ਇਹ ਯੂਥ ਫੈਸਟੀਵਲ ਦੋ ਦਿਨ ਚੱਲੇਗਾ ਅਤੇ ਇਸ ਵਿੱਚ ਸਾਹਿਤਕ,ਟੈਕਨੀਕਲ,ਫਨ,ਕਲਚਰਲ ਦਾ ਮੁਕਾਬਲਾ ਹੋਵੇਗਾ।ਇਸ  ਯੂਥ ਫੈਸਟੀਵਲ ਦੇ ਇੰਨਚਾਰਜ ਸ੍ਰੀ ਅਨੁਰੀਸ਼  ਮੰਗਲਾ ਅਤੇ  ਮੈਡਮ ਦਮਨਪ੍ਰੀਤ ਕੌਰ ਹੋਣਗੇ। ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਬਠਿੰਡਾ ਦੇ ਪ੍ਰੋ:ਭੁਪਿੰਦਰ ਸਿੰਘ ਡਾਇਰੈਕਟਰ ਸਪੋਰਟਸ ਅਤੇ ਯੂਥ ਵੈਲਫੇਅਰ ਨੇ ਇਸ ਸਬੰਧੀ ਪੱਤਰ  ਕਾਲਜ ਦੇ ਡਾਇਰੈਕਟਰ ਸ:ਦਵਿੰਦਰਪਾਲ ਸਿੰਘ ਅਤੇ ਡਾਇਰੈਕਟਰ ਗੌਰਵ ਗੁਪਤਾ ਨੂੰ ਸੋਪਿਆ। ਇਸ ਸਮੇ ਨੌਰਥ ਵੈਸਟ  ਕਾਲਜ ਦੇ ਚੇਅਰਮੈਨ ਲਖਵੀਰ ਸਿੰਘ ਗਿੱਲ ਵੀ ਸ਼ਾਮਿਲ ਸਨ। ਸ:ਦਵਿੰਦਰਪਾਲ ਸਿੰਘ ਅਤੇ ਗੌਰਵ ਗੁਪਤਾ ਨੇ ਯੂਨੀਵਰਸਟੀ ਨੂੰ ਵਿਸ਼ਵਾਸ਼ ਦਵਾਇਆ ਕਿ ਇਸ ਯੂਥ ਫੈਸਟੀਵਲ ਦਾ ਪੂਰਾ ਪ੍ਰਬੰਧ ਪੂਰਾ ਵਧਿਆ ਕੀਤਾ ਜਾਵੇਗਾ ਅਤੇ ਇਹ ਯੂਥ ਫੈਸਟੀਵਲ ਯਾਦਗਾਰ ਹੋ ਨਿਬੜੇਗਾ