ਰਾਤ ਦੋ ਵਜੇ ਤੱਕ ਸੰਮਤੀਆਂ ਦੇ 115 ਜ਼ੋਨਾਂ ਅਤੇ ਜ਼ਿਲਾ ਪ੍ਰੀਸ਼ਦ ਲਈ 15 ਜ਼ੋਨਾਂ ਵਿੱਚੋਂ 10 ਜ਼ੋਨਾਂ ਦੇ ਐਲਾਨੇ ਚੋਣ ਨਤੀਜੇ

ਮੋਗਾ ,23ਸਤੰਬਰ (ਜਸ਼ਨ):  ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੇ ਰੁਝਾਨ ਅਤੇ ਨਤੀਜੇ ਜੋ ਰਾਤ ਦੋ ਵਜੇ ਤੱਕ ਪ੍ਰਾਪਤ ਹੋਏ ਉਨ੍ਹਾਂ ਮੁਤਾਬਕ ਪੰਚਾਇਤ ਸੰਮਤੀਆਂ ਦੇ  115 ਜ਼ੋਨਾਂ ਵਿੱਚੋਂ 115 ਜ਼ੋਨਾਂ ਦੇ ਨਤੀਜੇ ਆ ਚੁੱਕੇ ਹਨ  ।ਇਨ੍ਹਾਂ ਐਲਾਨੇ ਨਤੀਜੇ ਮੁਤਾਬਕ ਕਾਂਗਰਸ ਨੂੰ 92, ਸ਼੍ਰੋਮਣੀ ਅਕਾਲੀ ਦਲ ਨੂੰ 9 ,ਆਮ ਆਦਮੀ ਪਾਰਟੀ ਨੂੰ 3 ਅਤੇ ਹੋਰਨਾਂ ਨੂੰ 11  ਸਥਾਨਾਂ ਤੇ ਜਿੱਤ ਪ੍ਰਾਪਤ ਹੋਈ ਹੈ । ਜ਼ਿਲਾ ਪ੍ਰੀਸ਼ਦ ਲਈ 15 ਜ਼ੋਨਾਂ ਵਿੱਚੋਂ 10 ਜ਼ੋਨਾਂ ਦੇ ਨਤੀਜੇ ਐਲਾਨੇ ਗਏ ਹਨ  ।ਇਨ੍ਹਾਂ ਐਲਾਨੇ ਨਤੀਜਿਆਂ ਵਿੱਚ 10 ਸਥਾਨਾਂ ਤੇ ਹੀ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਨੇ ਜਦਕਿ ਬਾਕੀ 5 ਸਥਾਨ ਜਿਨ੍ਹਾਂ ਦੇ ਨਤੀਜੇ ਨਹੀਂ ਐਲਾਨੇ ਗਏ ਉਨ੍ਹਾਂ ਵਿੱਚ ਕਾਂਗਰਸ ਦੇ ਉਮੀਦਵਾਰ ਆਪਣੀ ਬੜ੍ਹਤ ਬਣਾਈ ਰੱਖਣ ਵਿੱਚ ਕਾਮਯਾਬ ਹੋਏ ਨੇ ।
 ਕਾਂਗਰਸ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਤੇ ਧਰਮਕੋਟ ਦੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ,ਬਾਘਾ ਪੁਰਾਣਾ ਤੋਂ ਹਲਕਾ ਵਿਧਾਇਕ  ਦਰਸ਼ਨ ਸਿੰਘ ਬਰਾੜ ਅਤੇ ਮੋਗਾ ਤੋਂ ਹਲਕਾ ਵਿਧਾਇਕ ਡਾ ਹਰਜੋਤ ਕਮਲ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਮੁਬਾਰਕਬਾਦ ਆਖੀ ਹੈ । ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ  ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਅਜਿਹੀ ਹੀ ਕਾਰਗੁਜ਼ਾਰੀ ਦਿਖਾਉਂਦਿਆਂ ਕੇਂਦਰ ਵਿੱਚ ਆਪਣੀ ਸਰਕਾਰ ਕਾਇਮ ਕਰਨ ਵਿੱਚ ਸਫ਼ਲ ਹੋਵੇਗੀ ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।