‘ਤੇ ਜਦੋਂ ਤਖਤੂਪੁਰਾ ਦੀ ਜਿੱਤ ਹਾਰ ਸਬੰਧੀ ਕਾਂਗਰਸੀ ਆਗੂਆਂ ਦੇ ਫੋਨ ਪਲ ਪਲ ਖੜਕਦੇ ਰਹੇ, ਬਿਲਾਸਪੁਰ ਜ਼ੋਨ ਦੀ ਚੋਣ ਬਣੀ ਪੰਜਾਬ ਦੀ ਸਭ ਤੋਂ ਦਿਲਚਸਪ ਚੋਣ

ਨਿਹਾਲ ਸਿੰਘ ਵਾਲਾ, 22 ਸਤੰਬਰ (ਜਸ਼ਨ)- ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਦਫਤਰ ਵਿਚ ਸਾਰਾ ਦਿਨ ਸੀਨੀਅਰ ਕਾਂਗਰਸੀ ਆਗੂਆਂ ਦੇ ਫੋਨ ਇਹ ਜਾਨਣ ਲਈ ਆਉਂਦੇ ਰਹੇ ਕਿ ਬਿਲਾਸਪੁਰ ਜ਼ੋਨ ਵਿਚ ਜ਼ਿਲਾਂ ਪ੍ਰੀਸ਼ਦ ਦੀ ਚੋਣ ਲੜ ਰਹੇ ਜਗਰੂਪ ਸਿੰਘ ਤਖਤੂਪੁਰਾ ਦਾ ਕੀ ਬਣਿਆ। ‘ਤੇ ਇੰਜ ਇਸ ਜ਼ੋਨ ਦੀ ਚੋਣ ਪੰਜਾਬ ਦੀ ਸਭ ਤੋਂ ਦਿਲਚਸਪ ਚੋਣ ਬਣ ਗਈ। ਮੋਗੇ ਜ਼ਿਲੇ ‘ਚ ਅੱਜ ਜ਼ੋਨ ਬਿਲਾਸਪੁਰ ਤੋਂ ਜ਼ਿਲਾ ਪ੍ਰੀਸ਼ਦ ਲਈ ਚੋਣ ਲੜ ਰਹੇ ਜਗਰੂਪ ਸਿੰਘ ਤਖਤੂਪੁਰਾ ਨੇ ਕੁੱਲ 7241 ਵੋਟਾਂ ਹਾਸਲ ਕਰਦਿਆਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਨੰਗਲ(5909)ਨੂੰ ਸ਼ਿਕਸਤ ਦਿੱਤੀ,ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ ਹਰਵਿੰਦਰ ਸਿੰਘ ਭੰਗੂ 5198 ਵੋਟਾਂ ਹਾਸਲ ਕਰਕੇ ਤੀਜੇ ਨੰਬਰ ’ਤੇ ਰਹੇ । ਜ਼ਿਕਰਯੋਗ ਹੈ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਪਰਮਜੀਤ ਸਿੰਘ ਨੰਗਲ ਵੀ ਜ਼ਿਲਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਤੱਕ ਕਾਂਗਰਸ ਦੇ ਹੀ ਸੀਨੀਅਰ ਆਗੂ ਸਨ ਤੇ ਅੱਜ ਤਖਤੂਪੁਰਾ ਨੂੰ ਆਪਣੀ ਹੀ ਪਾਰਟੀ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜੇ ਪਰਮਜੀਤ ਸਿੰਘ ਨੰਗਲ ਨਾਲ ਸਖ਼ਤ ਮੁਕਾਬਲਾ ਕਰਨਾ ਪਿਆ। ਬੇਸ਼ੱਕ ਕਾਂਗਰਸ ਨਾਲ ਹੀ ਸੰਬਧਤ ਦੋਨਾਂ ਆਗੂਆਂ ਦਰਮਿਆਨ ਫਸਵਾਂ ਮੁਕਾਬਲਾ ਹੋਇਆ ਪਰ ਸ਼ੋ੍ਰਮਣੀ ਅਕਾਲੀ ਦਲ ਸਖ਼ਤ ਟੱਕਰ ਦੇ ਕੇ ਵੀ ਤੀਜੇ ਨੰਬਰ ’ਤੇ ਰਹਿਣ ਕਾਰਨ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਜਿਹਨਾਂ ਕਾਰਨਾਂ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਅਕਾਲੀ ਭਾਜਪਾ ਗੱਠਜੋੜ ਨੂੰ ਨਕਾਰਿਆ ਸੀ ਉਹੀ ਕਾਰਨ ਅਜੇ ਵੀ ਲੋਕ ਮਨਾਂ ਵਿਚ ਬਰਕਰਾਰ ਹਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।