ਬੀ.ਐਸ.ਐਫ ਦੇ ਹੈਡ ਕਾਂਸਟੇਬਲ ਆਤਮਾ ਸਿੰਘ ਦਾ ਜੱਦੀ ਪਿੰਡ ਧੂੜਕੋਟ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਕੋਟਕਪੂਰਾ 21 ਸਤੰਬਰ (ਟਿੰਕੂ) :- ਬੀਤੇ ਦਿਨੀਂ ਸ੍ਰੀ ਨਗਰ ਵਿਖੇ ਚੋਣ ਡਿਊਟੀ ਤੇ ਜਾਂਦਿਆਂ ਸਮੇਂ ਬਨਿਹਾਲ ਵਿਖੇ ਵਾਪਰੀ ਦੁਰਘਟਨਾ ’ਚ ਸ਼ਹੀਦ ਹੋਏ ਬੀ.ਐਸ.ਐਫ ਦੇ ਹੈਡ ਕਾਂਸਟੇਬਲ ਆਤਮਾ ਸਿੰਘ 47 ਦਾ ਜੱਦੀ ਪਿੰਡ ਧੂੜਕੋਟ ਦੇ ਸਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਅਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਫਰੀਦਕੋਟ ਦੇ ਬੀ.ਐਸ.ਐਫ ਦੇ ਡਿਪਟੀ ਕਮਾਡੈਂਟ ਸ੍ਰੀ ਸੁਭਾਸ਼ ਚੰਦ ਅਤੇ 89 ਰੈਜੀਮੈਂਟ ਅਖਨੂਰ (ਜੰਮੂ) ਤੋਂ ਆਈ 7 ਮੈਂਬਰੀ ਟੀਮ ਜਿਸ ਦੀ ਅਗਵਾਈ ਬੀ.ਐਸ.ਐਫ ਦੇ ਅਧਿਕਾਰੀ ਏ.ਐਸ.ਆਈ ਸਤਨਾਮ ਸਿੰਘ ਕਰ ਰਹੇ ਸਨ ਵੀ ਹਾਜ਼ਰ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਜੀਤ ਸਿੰਘ ਨੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹੈਡ ਕਾਂਸਟੇਬਲ ਦੀ ਮਿ੍ਰਤਕ ਦੇਹ ਤੇ ਫੁੱਲ ਮਲਾਵਾਂ ਅਰਪਿਤ ਕੀਤੀਆਂ। ਉਨਾਂ ਪਰਿਵਾਰ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਦਿੱਤੀਆਂ ਜਲਦ ਤੋਂ ਜਲਦ ਦਿਵਾਈਆਂ ਜਾਣਗੀਆਂ। ਕਾਂਸਟੇਬਲ ਆਤਮਾ ਸਿੰਘ ਦੀ ਤਿਰੰਗੇ ’ਚ ਲਿਪਟੀ ਦੇਹ ਨੂੰ ਸਮਸ਼ਾਨ ਘਾਟ ਵਿਖੇ ਪੂਰੇ ਸਨਮਾਨਾਂ ਨਾਲ ਲਿਆਇਆ ਗਿਆ। ਫਰੀਦਕੋਟ ਦੀ ਬੀ.ਐਸ.ਐਫ ਦੀ ਟੁਕੜੀ ਵੱਲੋਂ ਹਵਾ ਵਿਚ 3 ਰਾਊਂਡ ਫਾਇਰ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ। ਚਿਤਾ ਨੂੰ ਮੁਖ ਅਗਨੀ ਉਨਾਂ ਦੇ ਬੇਟੇ ਨੇ ਵਿਖਾਈ। ਆਤਮਾ ਸਿੰਘ ਜੋ ਕਿ 1991 ਵਿਚ ਬੀ.ਐਸ.ਐਫ ਵਿਚ ਭਰਤੀ ਹੋਏ ਸਨ ਆਪਣੇ ਪਿਛੇ ਪਤਨੀ ਸ੍ਰੀਮਤੀ ਜਸਵਿੰਦਰ ਕੌਰ ਉਮਰ 45 ਅਤੇ ਬੇਟਾ ਹੁਸਨਦੀਪ ਉਮਰ (20 ) ਅਤੇ ਬੇਟੀ ਪਲਵੀਰ ਕੌਰ ਉਮਰ (16 ਸਾਲ) ਆਪਣੇ ਪਿਛੇ ਛੱਡ ਗਏ ਹਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।