ਦੇਸ ਭਗਤ ਕਾਲਜ ਮੋਗਾ ਦੇ ਆਈ.ਟੀ ਵਿਭਾਗ ਨੇ ਕਰਵਾਇਆਂ ਪ੍ਰਸਨ ਉਤਰ ਮੁਕਾਬਲਾ

ਮੋਗਾ,21 ਸੰਤਬਰ (ਜਸ਼ਨ): ਦੇਸ਼ ਭਗਤ ਫਾਊਡੇਸਨ ਗਰੁੱਪ ਆਫ ਇੰਸਟੀਚਿਊਸਨਜ ਮੋਗਾ ਦੇ ਆਈ.ਟੀ ਵਿਭਾਗ ਨੇ ਪ੍ਰਸਨ ਉਤਰ ਮੁਕਾਬਲੇ ਦਾ ਆਯੋਜਨ ਕੀਤਾ। ਇਸ ਮੁਕਾਬਲੇ ਵਿਚ ਐਮ.ਐਸ.ਸੀ.ਆਈ.ਟੀ, ਬੀ.ਐਸ.ਸੀ.ਆਈ.ਟੀ ਅਤੇ ਬੀ.ਸੀ.ਏ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ,ਜਿਸ ਵਿਚ 20 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਤੋ ਆਈ.ਟੀ ਅਤੇ ਜਰਨਲ ਨਾਲਿਜ ਦੇ ਪ੍ਰਸਨ ਪੱੁਛੇ ਗਏ।ਇਸ ਮੁਕਾਬਲੇ ਵਿਚ ਐਮ.ਐਸ.ਸੀ.ਆਈ.ਟੀ ਦੀ ਟੀਮ ਜੇਤੂ ਰਹੀ। ਇਸ ਮੁਕਾਬਲੇ ਵਿਚ ਜੇਤੂ ਰਹੀ ਟੀਮ ਦੇ ਵਿਦਿਆਰਥੀ ਕਿਰਨਪਾਲ ਸਿੰਘ,ਤੇਜਿੰਦਰ ਕੌਰ ਰਮਨਦੀਪ ਕੌਰ ਅਤੇ ਹਰਪ੍ਰੀਤ ਸਿੰਘ ਆਦਿ ਸਨ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਇਸ ਮੁਕਾਬਲੇ ਦਾ ਅਯੋਜਨ ਮਿ: ਰਵਿੰਦਰ ਸ਼ਰਮਾ,ਮੈਡਮ ਪ੍ਰਭਜੋਤ ਕੌਰ ਅਤੇ ਮੈਡਮ ਮਨਜਿੰਦਰ ਕੌਰ ਦੀ ਦੇਖ ਰੇਖ ਵਿੱਚ ਹੋਇਆ।  ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ ਜੀ, ਜਰਨਲ ਸੈਕਟਰੀ ਸ: ਗੁਰਦੇਵ ਸਿੰਘ, ਡਾਇਰੈਕਟਰ ਸ: ਦਵਿੰਦਰਪਾਲ ਸਿੰਘ, ਡਾਇਰੈਕਟਰ ਮਿ: ਗੌਰਵ ਗੁਪਤਾ, ਡਾਇਰੈਕਟਰ ਮਿ:ਅਨੁਜ ਗੁਪਤਾ, ਪਿੰ੍ਰਸੀਪਲ ਡਾ: ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪੀ੍ਰਤੀ ਸ਼ਰਮਾ  ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।