ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਬਰਸੀ ਨਮਿੱਤ ਨਾਨਕਸਰ ਠਾਠ ਮੰਡੀਰਾਂ ਵਾਲਾ ਵਿਖੇ ਸਮਾਗਮਾਂ ਦੀ ਹੋਈ ਆਰੰਭਤਾ

ਬਾਘਾਪੁਰਾਣਾ,21 ਸਤੰਬਰ (ਜਸ਼ਨ): ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੀ ਸਰਪ੍ਰਸਤੀ ਹੇਠ ਮੁੱਖ ਪ੍ਰਬੰਧਕ ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ਦੀ ਦੇਖ-ਰੇਖ ਹੇਠ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਬਰਸੀ ਸਮਾਗਮ ਆਰੰਭ ਹੋ ਗਏ। ਸਮਾਗਮ ਦੇ ਪਹਿਲੇ ਦਿਨ ਸ਼ੁਰੂਆਤ ਮੌਕੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਨੇ ਅਰਦਾਸ ਕਰਨ ਉਪਰੰਤ ਜੁੜ ਬੈਠੀਆਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ।  ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ 22 ਸਤੰਬਰ ਦੀ ਸ਼ਾਮ ਤੱਕ ਧਾਰਮਿਕ ਦੀਵਾਨ ਲਗਾਤਾਰ ਸਜਣਗੇ, ਜਿਸ ਵਿਚ ਸੰਤ ਬਾਬਾ ਡਾ: ਗੁਰਨਾਮ ਸਿੰਘ ਡਰੋਲੀ ਭਾਈ ਕਾਰੇ ਸੇਵਾ ਵਾਲੇ, ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਾਲੇ , ਸੰਤ ਅਰਵਿੰਦਰ ਸਿੰਘ, ਸੰਤ ਸ਼ੁੱਧ ਟੂਸਿਆਂ ਵਾਲੇ, ਸੰਤ ਹਰਵਿੰਦਰ ਸਿੰਘ ਰੌਲੀ ਵਾਲੇ, ਸੰਤ ਪਵਨਦੀਪ ਕੜਿਆਲ, ਸੰਤ ਮਲਕੀਤ ਦਾਸ, ਬੀੜ ਸਿੱਖਾਂ ਵਾਲਾ ਅਤੇ ਹੋਰ ਸੰਤ ਮਹਾਂਪੁਰਖ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰ ਰਹੇ ਹਨ ।  ਉਹਨਾਂ ਦੱਸਿਆ ਕਿ ਹਜ਼ੂਰੀ ਰਾਗੀ ਭਾਈ ਮਨਿੰਦਰਪਾਲ ਸਿੰਘ ਸ੍ਰੀ ਦਰਬਾਰ ਸਾਹਿਬ, ਹਜ਼ੂਰੀ ਰਾਗੀ ਭਾਈ ਗੁਰਚਰਨ ਸਿੰਘ ਰਸੀਲਾ ਬਾਘਾ ਪੁਰਾਣਾ ਅਤੇ ਹੋਰ ਰਾਗੀ ਜਥੇ ਰੱਬੀ ਬਾਣੀ ਦੇ ਅੰਮਿ੍ਰਤ ਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ।  ਢਾਡੀ ਭਾਈ ਸਾਧੂ ਸਿੰਘ ਧੰਮੂ ਅਤੇ ਹੋਰ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰ ਰਹੇ ਨੇ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਹਰਪ੍ਰੀਤ ਸਿੰਘ ਡੋਨੀ ਨੇ ਦੱਸਿਆ ਕਿ ਸੰਤ ਬਾਬਾ ਬਲਦੇਵ ਸਿੰਘ ਦੀ ਅਗਵਾਈ ਵਿਚ ਹੋ ਰਹੇ ਬਰਸੀ ਸਮਾਗਮਾਂ ਵਿਚ ਦੇਸ਼-ਵਿਦਸ਼ਸ ਤੋਂ ਵੱਡੇ ਪੱਧਰ ‘ਤੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਅਤੇ ਸ਼ਰਧਾਲੂ ਸੰਗਤਾਂ ਵਲੋਂ ਵੱਖ-ਵੱਖ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ । ਇਸ ਮੌਕੇ ਸਹਿਯੋਗ ਅਤੇ ਅਖੰਡ ਪਾਠ ਕਰਵਾਉਣ ਵਾਲੇ ਪਰਿਵਾਰਾਂ ਨੂੰ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਡੋਨੀ ਨੇ ਗੁਰੂ ਘਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਸਰਪੰਚ ਇਕੱਤਰ ਸਿੰਘ ਸੰਧੂ, ਇਕਬਾਲ ਸਿੰਘ ਗਿੱਲ, ਜਗਤਾਰ ਸਿੰਘ ਮੰਡੀਰਾਂ ਵਾਲਾ, ਬਲਰਾਜ ਸਿੰਘ, ਕੇਵਲ ਸਿੰਘ ਸਾਫੂਵਾਲਾ, ਕਾਲਾ ਸਿੰਘ ਚੜਿੱਕ, ਬਲਦੇਵ ਸਿੰਘ, ਬਲਤੇਜ ਸਿੰਘ ਸੰਘਾ, ਹਰਦੇਵ ਸਿੰਘ ਚੜਿੱਕ, ਰਾਜ ਸਿੰਘ ਝੰਡੇਵਾਲਾ, ਸੁਖਦੇਵ ਸਿੰਘ ਬਰਾੜ ਆੜਤੀਆ , ਹਰਦੀਪ ਸਿੰਘ, ਮੁਖਤਿਆਰ ਸਿੰਘ, ਸਤਨਾਮ ਸਿੰਘ ਤੇ ਹੋਰਨਾਂ ਮੰਡੀਰਾਂ ਵਾਲਾ ਨਵਾਂ ਅਤੇ ਵੱਖ-ਵੱਖ ਪਿੰਡਾਂ ਤੋਂ ਪਰਮ ਸੇਵਕਾਂ ਨੇ ਸਮਾਗਮ ਦੀ ਸੁਰੂਆਤ ਮੌਕੇ ਹਾਜ਼ਰੀਆਂ ਭਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ।  ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਲਗਾਤਾਰ ਚੱਲ ਰਿਹਾ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।