ਪਿੰਡ ਖੰਬੇ ਦੇ ਨਜ਼ਦੀਕ ਨਹਿਰ ‘ਚੋਂ ਮਹਿਲਾ ਦੀ ਲਾਸ਼ ਮਿਲੀ

ਧਰਮਕੋਟ, 21 ਸਤੰਬਰ (ਜਸ਼ਨ)- ਧਰਮਕੋਟ ਦੇ ਕਸਬੇ ਦੇ ਥਾਣਾ ਫਤਹਿਗੜ੍ਹ ਪੰਜਤੂਰ ਦੇ ਅਧੀਨ ਪੈਂਦੇ ਪਿੰਡ ਖੰਬੇ ਦੇ ਨਾਲ ਵੱਗਦੀ ਸਿਕਸ ਐਸ.ਆਰ. ਨਹਿਰ ‘ਚੋਂ ਇਕ 20-25 ਸਾਲ ਦੀ ਮਹਿਲਾ ਦੀ ਲਾਸ਼ ਮਿਲੀ ਹੈ। ਇਸ ਮਹਿਲਾ ਦੀ ਲਾਸ਼ ਪਿੰਡ ਖੰਬੇ ਦੀ ਨਹਿਰ ‘ਤੇ ਬਣੇ ਪੋਲਟਰੀ ਫਾਰਮ ਦੇ ਨਜ਼ਦੀਕ ਨਹਿਰ ‘ਚ ਰੁੜ੍ਹੀ ਆ ਰਹੀ ਸੀ, ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ‘ਤੇ ਹੌਲਦਾਰ ਲਖਵੀਰ ਸਿੰਘ ਪੁਲਿਸ ਪਾਰਟੀ ਸਹਿਤ ਜਗ੍ਹਾ ‘ਤੇ ਪੁੱਜੀ ਅਤੇ ਲਾਸ਼ ਸਮਾਜ ਸੇਵਾ ਸੁਸਾਇਟੀ ਦੀ ਟੀਮ ਨੇ ਲਾਸ਼ ਨੂੰ ਨਹਿਰ ‘ਚੋਂ ਕੱਢਿਆ , ਜਿਸ ਦੀ ਪਹਿਚਾਣ ਨਾ ਹੋਣ ਕਾਰਨ ਲਾਸ਼ ਨੂੰ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ 72 ਘੰਟਿਆਂ ਲਈ ਰੱਖਿਆ ਗਿਆ ਹੈ।    ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।