ਪ੍ਰਸਿੱਧ ਪੱਤਰਕਾਰ ਮਿੰਟੂ ਗੁਰੂਸਰੀਆ ਦਾ ਸਨਮਾਨ 22 ਸਤੰਬਰ ਨੂੰ

ਸਾਦਿਕ, 21 ਸਤੰਬਰ (ਟਿੰਕੂ) :- ਪ੍ਰਸਿੱਧ ਲੇਖਕ, ਪੱਤਰਕਾਰ ਤੇ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ’ ਦੇ ਲੇਖਕ ਮਿੰਟੂ ਗੁਰੂਸਰੀਆ ਦਾ ਵਿਸ਼ੇਸ਼ ਸਨਮਾਨ 22 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 4:00 ਵਜੇ ਵਿਸ਼ਵਕਰਮਾ ਭਵਨ ਜੰਡ ਸਾਹਿਬ ਰੋਡ ਸਾਦਿਕ ਵਿੱਚ ‘ਜੀ ਆਇਆ ਨੂੰ ਸੱਥ’ ਸਾਦਿਕ ਵੱਲੋਂ ਕੀਤਾ ਜਾਵੇਗਾ।।ਇਹ ਜਾਣਕਾਰੀ ਜੀ ਆਇਆ ਨੂੰ ਸੱਥ ਦੇ ਪ੍ਰਧਾਨ ਤੇ ਕੈਮਿਸਟ ਯੂਨੀਅਨ ਦੇ ਪ੍ਰਧਾਨ ਡਾ. ਅਮਰਜੀਤ ਅਰੋੜਾ ਅਤੇ ਪਿ੍ਰਤਪਾਲ ਸਿੰਘ ਨੇ ਸਾਂਝੇ ਤੌਰ ’ਤੇ ਦਿੰਦਿਆਂ ਦੱਸਿਆ ਕਿ ਇਸ ਸਮੇਂ ਮਿੰਟੂ ਗੁਰੂਸਰੀਆ ਸਵੈ ਜੀਵਨੀ ’ਤੇ ਬਣੀ ਫਿਲਮ ਡਾਕੂਆਂ ਦਾ ਮੁੰਡਾ ਅਤੇ ਆਪਣੀਆਂ ਹੋਰ ਰਚਨਾਵਾ ਬਾਰੇ ਜਾਣਕਾਰੀ ਦੇਵੇਗਾ। ਇਸ ਸਨਮਾਨ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਚੰਡੀਗੜ ਦੇ ਸਲਾਹਕਾਰ ਪ੍ਰਸ਼ਾਸ਼ਕ ਤੇ ਉੱਘੇ ਲੇਖਕ ਨਿੰਦਰ ਘੁਗਿਆਣਵੀ ਕਰਨਗੇ।।