ਡਿਪਟੀ ਕਮਿਸ਼ਨਰ ਡੀ ਪੀ ਐਸ ਖਰਬੰਦਾ ਨੇ ਜ਼ੋਨ ਢੁੱਡੀਕੇ ‘ਚ ਕੀਤਾ ਅਚਨਚੇਤ ਦੌਰਾ

ਅਜੀਤਵਾਲ,19 ਸਤੰਬਰ(ਜਸ਼ਨ) :ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਡੀ ਪੀ ਐਸ ਖਰਬੰਦਾ ਨੇ ਜ਼ੋਨ ਢੁੱਡੀਕੇ ‘ਚ ਚੱਲ ਰਹੇ ਵੋਟਾਂ ਦੇ ਪਰਿਕਰਣ ਦਾ ਅਚਨਚੇਤ ਦੌਰਾ ਕੀਤਾ ਅਤੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ।

ਸ: ਖਰਬੰਦਾ ਦੇ ਵੱਲੋਂ ਬਾਅਦ ਦੁਪਿਹਰ ਕੀਤੇ ਇਸ ਅਚਨਚੇਤ ਦੌਰੇ ਸਦਕਾ ਢੁੱਡੀਕੇ ਜ਼ੋਨ ਵਿਚ ਵੋਟਾਂ ਦਾ ਸਿਲਸਿਲਾ ਅਮਨ ਚੈਨ ਨਾਲ ਨੇਪਰੇ ਚੜਿਆ।  ਜ਼ੋਨ ਢੁੱਡੀਕੇ  ਦੇ ਪਿੰਡਾ ‘ਚ ਲਗਭਗ 52 ਪ੍ਰਤੀਸ਼ਤ ਵੋਟਾਂ ਪੋਲ ਹੋੋਈਆਂ ਹਨ। ਜ਼ਿਲਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।