ਐਨ.ਆਰ.ਐਮ.ਸੀ ਵੱਲੋਂ ਘਰ-ਘਰ ਜਾ ਕੇ ਠੋਸ ਕੱਚਰਾ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਖਾਦ ਬਣਾਉਣ ਉੱਤੇ ਦਿੱਤਾ ਗਿਆ ਜ਼ੋਰ

ਚੰਡੀਗੜ,19 ਸਤੰਬਰ:(ਪੱਤਰ ਪਰੇਰਕ): ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਠੋਸ ਕੂੜਾ-ਕਰਕਟ ਪ੍ਰਬੰਧਨ ਰੂਲਜ਼ 2016 ਦੇ ਨਿਯਮਾਂ ਦੀ ਪਾਲਣਾ ਉੱਤੇ ਨਜ਼ਰ-ਸਾਨੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਿਗਰਾਨੀ ਲਈ ਸਮੁੱਚੇ ਦੇਸ਼ ਵਿੱਚ 5 ਖੇਤਰੀ ਨਿਗਰਾਨ ਕਮੇਟੀਆਂ(ਆਰ.ਐਮ.ਸੀ)  ਸਥਾਪਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਨਾਰਦਰਨ ਰੀਜਨ ਮੌਨੀਟਿ੍ਰੰਗ ਕਮੇਟੀ (ਐਨ.ਆਰ.ਐਮ.ਸੀ) ਵੱਲੋਂ ਸ੍ਰੀਮਤੀ ਰਾਜਵੰਤ ਸੰਧੂ ਦੀ ਅਗਵਾਈ ਵਿੱਚ ਪਹਿਲੀ ਮੀਟਿੰਗ ਅੱਜ ਮਿਉਂਸੀਪਲ ਭਵਨ, ਚੰਡੀਗੜ ਵਿੱਚ ਕੀਤੀ ਗਈ । ਇਸ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰਾਂ ਅਤੇ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਐਨਸੀਟੀ ਦਿੱਲੀ, ਉੱਤਰ ਪ੍ਰਦੇਸ਼ , ਯੂਨੀਅਨ ਟੈਰੀਟਰੀ ਆਫ ਚੰਡੀਗੜ ਦੇ ਪ੍ਰਦੂਸ਼ਨ ਕੰਟਰੋਲ ਬੋਰਡਾਂ ਦੇ ਸਕੱਤਰਾਂ ਤੋਂ ਇਲਾਵਾ ਸੀ.ਪੀ.ਸੀ.ਬੀ. ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ ਐਸ.ਡਬਲਿਊ.ਐਮ ਕਾਨੰੂਨ 2016 ਨੂੰ ਸੂਬੇ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਨੀਤੀਆਂ ਤਿਆਰ ਕਰਨ ਤੇ ਇਸ ਕਾਨੂੰਨ ਦੀ ਸਾਰਥਿਕਤਾ ਲਈ ਹੋਰ ਯੋਜਨਾਬੰਦੀ ਕਰਨ ਆਦਿ ਵਰਗੇ ਮੁੱਦਿਆਂ ‘ਤੇ ਵਿਚਾਰ ਸਾਂਝੇ ਕੀਤੇ ਗਏ। ਇਹ ਮੀਟਿੰਗ ਘਰੋ-ਘਰ ਜਾ ਕੇ ਕੂੜਾ-ਕਰਕਟ ਇਕੱਠਾ ਕਰਨ, ਕੂੜੇ ਨੂੰ ਵੱਖ-ਵੱਖ ਕਰਨ(ਗਿੱਲਾ, ਸੁੱਕਾ ਆਦਿ) ਅਤੇ ਸਹੀ ਤੇ ਸਾਫ ਸੁਥਰੀ ਢੋਅ-ਢੁਆਈ ਸੇਵਾਵਾਂ ਪ੍ਰਦਾਨ ਕਰਵਾਕੇ ਕੂੜਾ ਪ੍ਰੋਸੈਸਿੰਗ ਯੁਨਿਟ ਤੱਕ ਪਹੁੰਚਾਉਣਾ ਆਦਿ ਮੁੱਦਿਆਂ ‘ਤੇ ਕੇਂਦਰਿਤ ਸੀ। ਇਸ ਦੌਰਾਨ ਕੂੜੇ ਤੋਂ ਖਾਦ ਬਨਾਉਣ ਅਤੇ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਜਿਹੇ ਵਿਚਾਰਾਂ ਨੂੰ ਵੀ ਉਭਾਰਿਆ ਗਿਆ। ਇਸ ਮੀਟਿੰਗ ਦੇ ਹੋਰ ਮੁੱਦਿਆਂ ਵਿੱਚ ਖਾਦ ਦਾ ਵਿਕੇਂਦਰੀਕਰਨ, ਬਗੀਚਿਆਂ ਦੀ ਰਹਿੰਦ-ਖੂਹੰਦ ਦਾ ਫੌਰੀ ਪ੍ਰਬੰਧਨ, ਪੱਤਿਆਂ ਤੇ ਬਾਗਬਾਨੀ ਰਹਿੰਦ-ਖੂਹੰਦ, ਵੱਡੀ ਪੱਧਰ ‘ਤੇ ਕੂੜਾ ਉਪਜਾਉਣ ਵਾਲੇ ਕਾਨੂੰਨ ਦੀ ਪਾਲਣਾ, ਕਾਗਜ਼-ਕੂੜਾ ਚੁਗਣ ਵਾਲਿਆਂ ਦਾ ਕੂੜਾ, ਕੂੜਾ ਇਕੱਠਾ ਕਰਨ ਵਾਲੇ ਤੇ ਕਬਾੜੀਅ ਵਾਲਿਆਂ ਆਦਿ ਨੂੰ ਐਸਐਚਜੀ ਬਣਾਕੇ, ਮਿਉਂਸੀਪਲ ਸਟਾਫ ਨੂੰ ਸਿਖਲਾਈ ਦੇ ਕੇ, ਕੂੜਾ ਸੁੱਟਣ ਦੀ ਥਾਵਾਂ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਕੇ,ਸਵੱਛਤਾ ਪ੍ਰਤੀ ਸੋਚ ਬਦਲਣ ‘ਤੇ  , ਅਤੇ ਸਾਫ ਵਾਤਵਰਣ ਪ੍ਰਤੀ ਜਾਗਰੁਕ ਕਰਨਾ ਆਦਿ  ਵਿਸ਼ੇ ਸ਼ਾਮਲ ਸੀ । ਪੇਂਡੂ ਖੇਤਰਾਂ ਅਤੇ ਉਚਾਈ ਵਾਲੇ ਇਲਾਕਿਆਂ ਵਿੱਚ ਠੋਸ ਕੂੜੇ ਦੇ ਪ੍ਰਬੰਧਨ ਉੱਤੇ ਵੀ ਚਰਚਾ ਕੀਤੀ ਗਈ ਇਸਦੇ ਨਾਲ ਹੀ ਮੁਫਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਾ ਲਗਾਉਣ ਦਾ ਮੱਤਾ ਵੀ ਰੱਖਿਆ ਗਿਆ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੇ ਸੂਬੇ/ ਕੇਂਦਰੀ ਸ਼ਾਸ਼ਤ ਪ੍ਰਦੇਸ਼ ਆਪੋ ਆਪਣੀਆਂ ਐਸ.ਡਬਲਿਊ.ਐਮ(ਸਟੇਟ ਵੇਸਟ ਮੈਨੇਂਜਮੈਂਟ) ਰਣਨੀਤੀਆਂ ਤਿਆਰ ਕਰਕੇ 31 ਅਕਤੂਬਰ ,2018 ਤੱਕ ਐਮ.ਓ.ਐਚ.ਯੂ.ਏ ਕੋਲ ਜਮਾਂ ਕਰਵਾਉਣਗੇ ਅਤੇ 31 ਦਸੰਬਰ 2019 ਤੱਕ ਇਨਾਂ ਨੂੰ ਲਾਗੂ ਕਰਨਗੇ। ਇਸ ਮੌਕੇ ਪੰਜਾਬ ਵਿੱਚ ਅਜਿਹੇ ਨਵੇਕਲੇ ਮਾਡਲ ਨੂੰ ਅਖ਼ਤਿਆਰ ਕਰਨ ਲਈ ਨਵਾਂ ਸ਼ਹਿਰ ਦਾ ਐਸ.ਡਬਲਿਊ.ਐਮ  ਮਾਡਲ ਵੀ ਵਿਚਾਰਿਆ ਗਿਆ। ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਪਤਵੰਤਿਆਂ ਨੇ ਫੈਸਲਾ ਕੀਤਾ ਕਿ ਸਾਰੇ ਯੂਐਲਬੀ 100 ਫੀਸਦ ਵੱਖ-ਵੱਖ ਕੂੜਾ ਇਕੱਠਾ ਕਰਨ, ਘਰੋ-ਘਰ ਜਾ ਕੇ ਕੂੜਾ ਇਕੱਠਾ ਕਰਨ, ਵਿਕੇਂਦਰੀਕਰਨ ਦੀ ਪ੍ਰੀਕਿਰਿਆ, ਕਿਸੇ ਵੀ ਥਾਂ ਤੇ ਰੱਤੀ ਭਰ ਵੀ ਰਹਿੰਦ-ਖੂਹੰਦ ਤੇ ਕਰਕਟ ਦਾ ਨਾ  ਹੋਣਾ, ਰੋਜ਼ਗਾਰ ਉਤਪਤੀ ਅਤੇ ਕੂੜਾ ਇਕੱਠਾ ਕਰਨ ਵਾਲਿਆਂ ਤੇ ਕਾਗਜ਼/ ਰੱਦੀ ਚੁਗਣ ਵਾਲਿਆਂ ਦੀ ਚੰਗੀ ਸਿਹਤ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਵਿੱਚ ਰੱਖਿਆ ਜਾਵੇ ।