ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ 29 ਨੂੰ ਸੰਗਤਾਂ ਨੂੰ ਕਰਵਾਏਗੀ ਤੀਰਥ ਧਾਮਾਂ ਦੀ ਯਾਤਰਾ-ਅਨੁਜ ਗੁਪਤਾ

ਮੋਗਾ, 19 ਸਤੰਬਰ (ਜਸ਼ਨ)-ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵੱਲੋਂ 29 ਸਤੰਬਰ ਨੂੰ ਤੀਰਥ ਧਾਮਾਂ ਦੀ ਕਰਵਾਈ ਜਾ ਰਹੀ ਯਾਤਰਾ ਦਾ ਪੋਸਟਰ ਬੁੱਧਵਾਰ ਨੂੰ ਗੋਲਡ ਕੋਸਟ ਕੱਲਬ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਜਾਰੀ ਕੀਤਾ। ਮੰਡਲ ਦੇ ਪ੍ਰਧਾਨ ਐਡਵੋਕੇਟ ਰਿਸ਼ਵ ਗਰਗ ਤੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ 29 ਸਤੰਬਰ ਨੂੰ ਸਵੇਰੇ 7 ਵਜੇ ਪ੍ਰਤਾਪ ਰੋਡ ਤੋਂ ਤੀਰਥ ਧਾਮਾਂ ਲਈ ਬੱਸ ਰਵਾਨਾ ਹੋਵੇਗੀ। ਬੱਸ ਯਾਤਰਾ ਵਿਚ ਸੰਗਤਾਂ ਨੂੰ ਰਾਜਸਥਾਨ ਵਿਚ ਬਣੇ ਸ਼੍ਰੀ ਖਾਟੂ ਸ਼ਿਆਮ ਜੀ, ਸ਼੍ਰੀ ਸਾਲਾਸਰ ਧਾਮ, ਅੰਜਨੀ ਮਾਤਾ ਮੰਦਰ, ਇੱਛਾਪੂਰਨ ਬਾਲਾ ਜੀ ਮੰਦਰ, ਸ਼ਿਆਮ ਬਗੀਚੀ, ਸ਼ਿਆਮ ਕੁੰਡ, ਕਾਲੀ ਮਾਤਾ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ। ਅਨੁਜ ਗੁਪਤਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਮੰਡਲ ਦੇ ਨੌਜਵਾਨਾਂ ਵੱਲੋਂ ਬਜੁਰਗਾਂ ਨੂੰ ਹਰੇਕ ਮਹੀਨੇ ਵੱਖ-ਵੱਖ ਤੀਰਥ ਧਾਮਾਂ ਦੀ ਯਾਤਰਾ ਕਰਵਾਉਣ ਲਈ ਜੋ ਕੰਮ ਕੀਤਾ ਜਾ ਰਿਹਾ ਹੈ, ਉਸਦੇ ਲਈ ਮੰਡਲ ਦੇ ਸਮੂਹ ਮੈਂਬਰ ਵਧਾਈ ਯੋਗ ਹਨ। ਉਹਨਾਂ ਕਿਹਾ ਕਿ ਅਜਿਹੀ ਧਾਰਮਿਕ ਯਾਤਰਾਂ ਵਿਚ ਮਾਤਾ-ਪਿਤਾ ਨੂੰ ਆਪਣੇ ਬੱਚਿਆ ਦੇ ਨਾਲ ਲੈ ਕੇ ਜਾਣਾ ਚਾਹੀਦਾ, ਤਾਂ ਜੋ ਬੱਚਿਆਂ ਦੇ ਅੰਦਰ ਸਨਾਤਨ ਸੰਸਕ੍ਰਤੀ ਦਾ ਗਿਆਨ ਵਧ ਸਕੇ। ਜਿਸ ਨਾਲ ਸਮਾਜ ਵਿਚ ਫੈਲੀ ਬੁਰਾਈਆਂ ਤੋਂ ਦੂਰ ਰਹਿ ਕੇ ਨੌਜਵਾਨ ਪੀੜੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਅੱਗੇ ਆ ਸਕਣ। ਮੰਡਲ ਦੇ ਸੱਕਤਰ ਐਡਵੋਕੇਟ ਜੈ ਗੋਇਲ ਨੇ ਕਿਹਾ ਕਿ ਮੰਡਲ ਵੱਲੋਂ ਨਗਰ ਨਿਗਮ ਵੱਲੋਂ ਸ਼ਹੀਦੀ ਪਾਰਕ ਦਾ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ। ਜਿਸ ਵਿਚ ਸੈਰ ਕਰਨ ਵਾਲੇ ਪ੍ਰੇਮੀਆ ਲਈ ਬੈਠਣ ਲਈ ਬੈਂਚ ਅਤੇ ਬੱਚਿਆ ਦੇ ਮਨੋਰੰਜਨ ਲਈ ਝੂਲੇ ਆਦਿ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪ੍ਰਸਤ ਜਤਿੰਦਰ ਪੁਰੀ, ਰਿਸ਼ਵ ਗਰਗ, ਜੈ ਗੋਇਲ, ਆਯੂਸ਼ ਗਰਗ, ਪਿ੍ਰੰਸੀਪਲ ਸੁਰੇਸ਼ ਬਾਂਸਲ, ਗੁਰੀਸ਼, ਜਤਿਨ ਸਿੰਗਲਾ, ਦਿਨੇਸ਼ ਗਰਗ, ਅਮਿਤ ਸ਼ਾਹੀ. ਸੰਜੇ ਗਰਗ, ਕੇਸ਼ਵ ਬਾਂਸਲ, ਮਾਸਟਰ ਪ੍ਰੇਮ ਕੁਮਾਰ, ਅਸ਼ਵਨੀ ਗੁਪਤਾ, ਮੋਹਨੀ ਗੁਪਤਾ ਹਾਜ਼ਰ ਸਨ।