ਮਤਦਾਨ ਕੇਂਦਰ ’ਤੇ ਅਣਪਛਾਤਿਆਂ ਨੇ ਕੀਤਾ ਕਬਜ਼ਾ, ਮੋਗਾ ਜ਼ਿਲੇ ਦੇ ਪਿੰਡ ਰੋਡੇ ਖੁਰਦ ਵਿਖੇ ਵੋਟਾਂ ਪੈਣਗੀਆਂ ਦੁਬਾਰਾ

ਮੋਗਾ, 19 ਸਤੰਬਰ (ਜਸ਼ਨ)- ਅੱਜ ਮੋਗਾ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੋਟਾਂ ਪਾਉਣ ਦੀ ਚੱਲ ਰਹੀ ਪਰਿਕਿਰਿਆ ਦੌਰਾਨ ਮਤਦਾਨ ਕੇਂਦਰ ’ਤੇ ਕਬਜ਼ਾ ਕਰਨ ਦੀ ਘਟਨਾ ਨੇ ਸ਼ਾਂਤਮਈ ਚੋਣ ਅਮਲ ਨੂੰ ਪ੍ਰਭਾਵਿਤ ਕੀਤਾ। ਮੋਗਾ ਜ਼ਿਲੇ ਦੇ ਪਿੰਡ ਰੋਡੇ ਖੁਰਦ ਵਿਖੇ 11.20 ਦੇ ਕਰੀਬ 126 ਨੰਬਰ ਬੂਥ ’ਤੇ 25 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ । ਉਹਨਾਂ ਧੱਕੇ ਨਾਲ ਬੈਲਟ ਬਾਕਸਾਂ ਵਿਚ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ । ਇਸ ਦੀ ਸੂਚਨਾ ਚੋਣਕਾਰ ਅਫਸਰ ਏ ਡੀ ਸੀ ਜਗਵਿੰਦਰਜੀਤ ਸਿੰਘ ਨੂੰ ਦਿੱਤੀ ਗਈ । ਉਹਨਾਂ ਤੁਰੰਤ ਕਾਰਵਾਈ ਕਰਦਿਆਂ ਐੱਸ ਡੀ ਐੱਮ ਬਾਘਾਪੁਰਾਣਾ ਅਮਰਬੀਰ ਸਿੰਘ ਸੰਧੂ ਅਤੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੂੰ ਮੌਕੇ ’ਤੇ ਭੇਜਿਆ ਜਿਹਨਾਂ ਸਥਿਤੀ ਤੇ ਕਾਬੂ ਪਾਇਆ । ਹਾਲ ਦੀ ਘੜੀ ਵੋਟਾਂ ਪੈਣ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪੋਿਗ ਪਾਰਟੀ ਵਾਪਸ ਬਾਘਾਪੁਰਾਣਾ ਪਰਤ ਆਈ ਹੈ। ਐੱਸ ਡੀ ਐੱਮ ਵੱਲੋਂ ਜ਼ਿਲਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਡੀ ਪੀ ਸਿੰਘ ਖਰਬੰਦਾ ਨੂੰ ਸਮੁੱਚੀ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਹੁਣ ਇਸ ਬੂਥ ’ਤੇ ਦੁਬਾਰਾ ਵੋਟਾਂ ਪਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਡੇਮਰੂ ਖੁਰਦ ,ਥਰਾਜ,ਠੱਠੀ ਭਾਈ ਅਤੇ ਲੌਗੀਂਵਿੰਡ ਵਿਚ ਵੀ ਵੋਟਾਂ ਪੈਣ ਦੇ ਅਮਲ ਵਿਚ ਖਲਲ ਪਿਆ ਅਤੇ ਕਈ ਜਗਹ ਅਕਾਲੀ ਕਾਂਗਰਸੀ ਵਰਕਰ ਆਪਸ ਵਿਚ ਉਲਝਦੇ ਰਹੇ ਪਰ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਲਗਾ ਦਿੱਤੇ ਜਾਣ ਸਦਕਾ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ। ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਖਿਆ ਕਿ ਅੱਜ ਦੀ ਮਤਦਾਨ ਕੇਂਦਰ ’ਤੇ ਕਬਜ਼ਾ ਕਰਨ ਦੀ ਅਜਿਹੀ ਘਟਨਾ ਲੋਕਤੰਤਰ ਲਈ ਖਤਰਾ ਨੇ ।