ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਾਫ ਸੁੱਥਰੀ ਚੋਣ ਲਈ ਸੀ.ਸੀ.ਟੀ.ਵੀ. ਕੈਮਰਾ ਅਤੇ ਹੋਰ ਸਾਧਨ ਅਪਨਾਉਣ ਲਈ ਕਿਹਾ- ਐਡਵੋਕੇਟ ਨਸੀਬ ਬਾਵਾ ਪ੍ਰਧਾਨ ਆਪ ਮੋਗਾ

ਮੋਗਾ 18ਸਤੰਬਰ (ਜਸ਼ਨ): ਐਡਵੋਕੇਟ ਬੂਟਾ ਸਿੰਘ ਬੈਰਾਗੀ ਵੱਲੋਂ ਮਾਨਯੋਗ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਨੰਬਰ ਙਰੁਸ਼੍23957-2018 ਦਾਇਰ ਕੀਤੀ ਗਈ ਸੀ। ਜਿਸ ਵਿੱਚ ਐਡਵੋਕੇਟ ਬੂਟਾ ਸਿੰਘ  ਬੈਰਾਗੀ ਜੋ ਕਿ ਜਿ਼ਲ੍ਹਾ ਪਰਿਸ਼ਦ ਦੀ ਚੌਣ ਕੋਕਰੀ ਕਲਾਂ ਤੋਂ ਲੜ ਰਹੇ ਹਨ, ਨੇ ਇਹ ਖਦਸਾ ਜਾਹਿਰ ਕੀਤਾ ਸੀ ਕਿ ਉਸਦੀ ਜਿ਼ਲ੍ਹਾ ਪ੍ਰੀਸ਼ਦ ਦੀ ਚੋਣ ਵਿੱਚ ਵੱੱਡੀਆਂ ਧਾਂਦਲੀਆਂ ਹੋਣ ਦਾ ਖਤਰਾ ਹੈ। ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ ਪੇਪਰ ਫਾਇਲ ਕਰਨ ਵੇਲੇ ਇੱਕ ਵੱਡੀ ਧਾਂਦਲੀ ਇਹ ਨਜਰ ਆਈ ਕਿ ਕੋਕਰੀ ਕਲਾਂ ਜੋਨ ਦੀ ਚੋਣ ਲਈ ਦੋ ਨੋਟੀਫਿਕੇਸ਼ਨ ਦਿੱਤੇ ਗਏ ਜਿਸ ਦਾ ਨੰਬਰ 1469 ਅਤੇ 1470 ਸੀ। ਜਦੋਂ ਕਿ ਕਾਨੂੰਨ ਮੁਤਾਬਿਕ ਇੱਕੋ ਨੋਟੀਫਿਕੇਸ਼ਨ ਹੋ ਸਕਦਾ ਹੈ। ਪ੍ਰਸ਼ਾਸ਼ਨ ਦੀ ਫਾਇਲ ਵਿੱਚ ਨੋਟੀਫਿਕੇਸ਼ਨ ਦਾ 1469 ਨੰਬਰ ਜਨਰਲ ਦੱਸਦਾ ਸੀ ਅਤੇ 1470 ਨੰਬਰ ਜਨਰਲ ਲੇਡੀ ਦੱਸਦਾ ਸੀ। ਇਸ ਲਈ ਚੋਣ ਦਫ਼ਤਰ ਵਿੱਚ ਐਡਵੋਕੇਟ ਬੂਟਾ ਸਿੰਘ ਬੈਰਾਗੀ ਦੇ ਇਸੇ ਕਾਰਨ ਪੇਪਰ ਰੱਦ ਕਰਨ ਦੀ ਕੋਸਿ਼ਸ਼ ਕੀਤੀ ਗਈ। ਪਰੰਤੂ ਉਸ ਸਮੇਂ ਐਡਵੋਕੇਟ  ਬੂਟਾ ਸਿੰਘ ਬੈਰਾਗੀ ਦੇ ਨਾਲ ਖੁੱਦ ਜਾ ਕੇ ਉਸ ਨਾਲ ਇਨਸਾਫ ਦੀ ਗੱਲ ਕੀਤੀ ਗਈ ਤਾਂ ਉਸ ਦੇ ਨਾਮਜਾਦਗੀ ਪੇਪਰ ਚੋਣ ਅਮਲੇ ਨੇ ਪਕੜ ਲਏ। ਫਿਰ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਆਪਣੀ ਪਟੀਸ਼ਨ ਵਿੱਚ ਇਹ ਗੱਲ ਵੀ ਕਹੀ ਕੇ ਮਾਨਯੋਗ ਚੋਣ ਅਫ਼ਸਰ (ਏ.ਡੀ.ਸੀ.) ਨੇ ਚੋਣ ਕਮਿਸ਼ਨਰ ਇਸ ਗੱਲ ਦੀ ਵੀ ਸ਼ਕਾਇਤ ਕੀਤੀ ਹੈ ਕਿ ਮੋਗਾ ਜਿ਼ਲ੍ਹੇ ਦੇ ਤਿੰਨ ਕਾਂਗਰਸੀ ਐਮ.ਐਲ.ਏ ਚੋਣ ਅਫ਼ਸਰ ਤੇ ਦਬਾਅ ਪਾ ਰਹੇ ਹਨ ਕਿ ਵਿਰੋਧੀਆਂ ਦੇ ਨਾਮਜਾਦਗੀ ਪੱਤਰ ਕੈਂਸਲ ਕੀਤੇ ਜਾਣ, ਜਿਸ ਨਾਲ ਇਹ ਸੰਭਾਵਨਾ ਬਹੁਤ ਘੱਟ ਜਾਦੀ ਹੈ ਕਿ ਇੱਥੇ ਚੋਣ ਕਾਨੂੰਨੀ ਤਰੀਕੇ ਨਾਲ ਹੋ ਸਕੇ। ਇਸ ਪਟੀਸ਼ਨ ਵਿੱਚ ਧਰਮਕੋਟ ਵਿਖੇ ਚੱਲੀ ਗੋਲੀ ਦਾ ਜਿਕਰ ਕੀਤਾ ਗਿਆ ਕਿ ਇਸ ਚੋਣ ਨੂੰ ਸਹੀ ਤਰੀਕੇ ਨਾਲ ਕਰਾਉਣ ਵਿੱਚ ਗੁੰਡਾਗਰਦੀ ਦਾ ਵੀ ਹੱਥ ਹੋ ਸਕਦਾ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਵੀਜਨ ਬੈਂਚ ਜਿਸ ਵਿੱਚ ਜਸਟਿਸ ਮਿਸਟਰ ਰਮੇਸ਼ ਗਰੋਵਰ ਅਤੇ ਮਿਸਟਰ ਜਸਟਿਸ ਮਹਾਵੀਰ ਸਿੰਘ ਸਿੱਧੂ ਨੇ ਆਪਣਾ ਫੈਸਲਾ ਦਿੰਦੇ ਹੋਏ, ਪੰਜਾਬ ਸਰਕਾਰ ਅਤੇ ਚੋਣ ਅਫ਼ਸਰ ਮੋਗਾ ਨੂੰ ਇਹ ਹਦਾਇਤ ਦਿੱਤੀ ਹੈ ਕਿ ਇਹ ਚੋਣ ਅਜਾਦ ਅਤੇ ਨਿਰਪੱਖ ਕਰਾਉਂਣ ਦੇ ਉਹ ਸਾਰੇ ਪ੍ਰਬੰਧ ਕੀਤੇ ਜਾਣ ਜਿਨ੍ਹਾਂ ਦੇ ਵਿੱਚ ਸੀ.ਸੀ.ਟੀ.ਵੀ ਕੈਮਰਾ ਲਾਉਣ ਦੀ ਵੀ ਸੁਵਿਧਾ ਦਿੱਤਾ ਜਾ ਸਕਦੀ ਹੈ। ਸ਼੍ਰੀ ਬਾਵਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਸ ਹੁਕਮ ਦੀ ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ ਸ਼ਲਾਘਾ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਦੇਸ਼ਾਂ ਅਨੁਸਾਰ ਮੋਗਾ ਜਿ਼ਲ੍ਹੇ ਦੇ ਚੋਣ ਨਿਰਪੱਖ ਹੋਵੇਗੀ। ਸ਼੍ਰੀ ਬਾਵਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਮੋਗਾ ਦੇ ਮਾਨਯੋਗ ਐਸ.ਐਸ.ਪੀ ਸਾਹਿਬ ਨੂੰ ਲਿਖਤੀ ਬੇਨਤੀ ਕਰ ਚੁੱਕੇ ਹਨ ਕਿ ਜਿ਼ਲ੍ਹੇ ਵਿੱਚ ਚੋਣਾ ਦੌਰਾਨ ਹਰ ਤਰ੍ਹਾਂ ਦੀ ਗੁੰਡਾਗਰਦੀ ਨੂੰ ਰੋਕਿਆ ਜਾਵੇ ਅਤੇ ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਇੱਕ ਮੰਗ ਪੱਤਰ ਰਾਹੀਂ ਬੇਨਤੀ ਕਰ ਚੁੱਕੀ ਹੈ ਕਿ ਜਿ਼ਲ੍ਹਾ ਮੋਗਾ ਦੇ ਸਾਰੇ ਚੋਣ ਬੂਥਾਂ ਤੇ ਸੀ.ਸੀ.ਟੀ.ਵੀ. ਰਿਕਾਡਿੰਗ ਕੀਤਾ ਜਾਵੇ ਤਾਂ ਜੋ ਕੋਈ ਵਿਅਕਤੀ ਵੋਟਾਂ ਵਿੱਚ ਧਾਂਦਲੀ ਕਰਨ ਦੀ ਕੋਸਿ਼ਸ਼ ਕਰੇਗਾ ਉਸ ਦੀ ਕਰਤੂਤ ਜੱਗ ਜਾਹਰ ਹੋ ਸਕੇ।  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।