ਦੋ ਗੱਡੀਆਂ ਦੀ ਆਪਸੀ ਟੱਕਰ ਵਿੱਚ ਨੌਜਵਾਨ ਦੀ ਮੌਤ

ਜੈਤੋ,(ਮਨਜੀਤ ਸਿੰਘ ਢੱਲਾ)- ਅੱਜ ਸਥਾਨਕ ਜੈਤੋ ਦੇ ਨਜਦੀਕ ਪਿੰਡ ਰੋੜੀਕਪੂਰਾ ਤੇ ਰਾਮੇਆਣਾ ਵਿਚਕਾਰ ਦੋ  ਗੱਡੀਆਂ ਦੀ ਆਪਸੀ ਭਿਆਨਕ ਟੱਕਰ ਵਿੱਚ ਨੌਜਵਾਨ ਦੀ ਮੌਤ ਹੋ ਗਈ। ਜੈਤੋ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ ਨੇ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਰਫਤਾਰ ਕਾਰ ਦੀ ਟੱਕਰ ਹੋਣ ਕਾਰਨ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ 20 ਪੁੱਤਰ ਗੁਰਪ੍ਰੀਤ ਸਿੰਘ ਦਿਹਾਤੀ ਕੋਠੇ ਡਿੱਗੀ ਵਾਲੇ ਨਜਦੀਕ ਰੋੜੀ ਕਪੂਰਾ ਵਜੋਂ ਹੋਈ ਹੈ। ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ। ਇਸ ਮੌਕੇ ਮੀਤਾ ਡਰਾਈਵਰ,ਬੱਬੂ ਜਿੰਦਲ,ਹਰਸ਼ ਗਰਗ,ਸੁਮਿਤ ਕੁਮਾਰ ਨੇ ਪਹੁੰਚ ਕੇ ਪੀੜਤ ਪਰਿਵਾਰ ਦੀ ਮਦਦ ਕੀਤੀ।