ਕਾਂਗਰਸ ਅਤੇ ਅਕਾਲੀਆਂ ਲਈ ਕੋਟਈਸੇ ਖਾਂ ਜ਼ੋਨ ਨੰਬਰ -1 ਚੋਟੀਆਂ ਬਣੀ ਵਕਾਰੀ ਸੀਟ ਪਰ 35 ਸਾਲ ਤੋਂ ਸਰਪੰਚੀ ਕਰ ਰਹੇ ਚੋਟੀਆਂ ਪਰਿਵਾਰ ਨੂੰ ਮਿਲ ਰਿਹੈ ਲੋਕਾਂ ਦਾ ਭਰਵਾਂ ਹੁੰਗਾਰਾ

ਧਰਮਕੋਟ,18 ਸਤੰਬਰ (ਜਸ਼ਨ)- ਹਲਕੇ ਦੀ ਬਲਾਕ ਸੰਮਤੀ  ਕੋਟਈਸੇ ਖਾਂ ਜ਼ੋਨ ਨੰਬਰ -1 ਚੋਟੀਆਂ ਅਜਿਹੀ ਵਕਾਰੀ ਸੀਟ ਹੈ ਜਿੱਥੇ ਵਿਰੋਧੀ ਧਿਰ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਵੀ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਪਰ ਲੋਕਾਂ ਦੇ ਪਿਆਰ ਅਤੇ ਚੋਟੀਆਂ ਪਰਿਵਾਰ ਵੱਲੋਂ 35 ਸਾਲ ਸਰਪੰਚੀ ਕਰਦਿਆਂ ਇਲਾਕੇ ਦੀ ਜੋ ਸੇਵਾ ਕੀਤੀ ਉਸ ਦੀ ਬਦੌਲਤ ਜ਼ੋਨ ਨੰਬਰ -1 ਤੋਂ ਬਲਾਕ ਸੰਮਤੀ ਲਈ ਕਾਂਗਰਸ ਆਈ ਦੀ ਉਮੀਦਵਾਰ ਨਰਿੰਦਰ ਕੌਰ ਸਾਬਕਾ ਸਰਪੰਚ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਟਕਸਾਲੀ ਕਾਂਗਰਸੀ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਚੋਟੀਆਂ ਦੀ ਸੁਪਤਨੀ ਨਰਿੰਦਰ ਕੌਰ ਦੀ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਚੋਣ ਮੁਹਿੰਮ ਲਈ ਲਗਾਤਾਰ ਹੋਈਆਂ ਨੁੱਕੜ ਮੀਟਿੰਗਾਂ ਦੌਰਾਨ ਲੋਕਾਂ ਵੱਲੋਂ ਮਣਾਂਮੂੰਹੀਂ ਪਿਆਰ ਮਿਲਿਆ ਹੈ।

 ਚੋਣ ਮੁਹਿੰਮ ਨੂੰ ਭਖਾ ਰਹੇ ਪਿ੍ਰੰਸੀਪਲ ਪੂਰਨ ਸਿੰਘ ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਅਤੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਬੀਬੀ ਨਰਿੰਦਰ ਕੌਰ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ 19 ਸਤੰਬਰ ਵਾਲੇ ਦਿਨ ਰੰਗ ਲਿਆਵੇਗਾ ਅਤੇ ਇਥੋਂ ਦੇ ਲੋਕ ਚੋਟੀਆਂ ਪਰਿਵਾਰ ਦੀ ਨੂੰਹ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾਉਣਗੇ ਤਾਂ ਕਿ ਇਹ ਪਰਿਵਾਰ ਇਲਾਕੇ ਦੀ ਸੇਵਾ ਹੋਰ ਤਕੜਾ ਹੋ ਕੇ ਕਰਦਾ ਰਹੇ।  ਬੀਬੀ ਨਰਿੰਦਰ ਕੌਰ ਲਈ ਕੀਤੀਆਂ ਨੁੱਕੜ ਮੀਟਿੰਗਾਂ ਦੌਰਾਨ ਸ਼ਾਹਵਾਲਾ ਦੇ ਸਾਬਕਾ ਸਰਪੰਚ ਬੰਤਾ ਸਿੰਘ ਅਤੇ ਐੱਨ ਆਰ ਆਈ ਹਰਨੇਕ ਸਿੰਘ ਸਰਪੰਚ ਗੋਲੂ ਵਾਲਾ ਦੇ ਪਰਿਵਾਰ ਨੇ ਅਹਿਮ ਯੋਗਦਾਨ ਪਾਇਆ। ਸ਼ਾਹਵਾਲਾ ਅਤੇ ਲਲਿਹਾਂਦੀ ਪਿੰਡਾਂ ਵਿਚ ਹੋਈਆਂ ਮੀਟਿੰਗਾਂ ਮੌਕੇ ਕਾਕਾ ਲੋਹਗੜ ਦੇ ਸਪੁੱਤਰ ਰਾਜੂ ਸਮਰਾ ,ਸ਼ਿਵਾਜ਼ ਭੋਲਾ ਮਸਤੇਵਾਲਾ,ਦਲੇਰ ਚੋਟੀਆਂ,ਪਿ੍ਰੰਸੀਪਲ ਪੂਰਨ ਸਿੰਘ, ਜਰਨੈਲ ਸਿੰਘ ਖੰਬੇ,ਅਮਨਦੀਪ ਗਿੱਲ ਫਤਿਹਗੜ ਪੰਜਤੂਰ,ਦਰਸ਼ਨ ਸਿੰਘ ਲਲਿਹਾਂਦੀ ,ਕੁਲਦੀਪ ਸਿੰਘ ਕੜਾਹੇ ਵਾਲਾ, ਪ੍ਰਗਟ ਸਿੰਘ ਮੌਜੇਵਾਲਾ,ਗੁਰਮੀਤ ਸਿੰਘ ਮੁੰਡੀ,ਇਕਬਾਲ ਸਿੰਘ ਰਾਮਗੜ,ਅਮਰਬੀਰ ਸਿੰਘ ਢਿੱਲੋਂ ,ਗੋਬਿੰਦ ਨਰਾਇਣ,ਜਸਪਾਲ ਆੜਤੀਆ ਚੋਟੀਆਂ,ਦਲਜੀਤ ਸਿੰਘ ਦਾਨੇਵਾਲਾ,ਰਾਣਾ ਜੰਬਰ, ਗੁਰਜੰਟ ਮੁੰਡੀਜਮਾਲ ਅਤੇ ਇਲਾਕੇ ਦੇ ਪਤੰਵਤੇ ਹਾਜ਼ਰ ਸਨ।