ਦਰਵੇਸ਼ ਅਤੇ ਸੂਝਵਾਨ ਆਗੂ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜਲਾਲਾਬਾਦ ਪੂਰਬੀ ਜ਼ੋਨ ਤੋਂ ਇਤਿਹਾਸਕ ਜਿੱਤ ਦਰਜ ਕਰਨਗੇ- ਸੁਖਜੀਤ ਸਿੰਘ ਕਾਕਾ ਲੋਹਗੜ

ਧਰਮਕੋਟ,17 ਸਤੰਬਰ (ਜਸ਼ਨ)- ‘ਜ਼ਿਲਾ ਪ੍ਰੀਸ਼ਦ ਜ਼ੋਨ ਨੰਬਰ -3 ਜਲਾਲਾਬਾਦ ਪੂਰਬੀ ਤੋਂ ਕਾਂਗਰਸ ਆਈ ਦੇ ਉਮੀਦਵਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦਰਵੇਸ਼ ਅਤੇ ਸੂਝਵਾਨ ਆਗੂ ਹਨ ਜਿਹਨਾਂ ਨੇ ਹਮੇਸ਼ਾ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸਿਆਸਤ ਕਰਦਿਆਂ ਆਪਣਾ ਨਾਮ ਬਣਾਇਆ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਜੀਤ ਸਿੰਘ ਕਾਕਾ ਲੋਹਗੜ ਨੇ 19 ਸਤੰਬਰ ਨੂੰ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਜਲਾਲਾਬਾਦ ਪੂਰਬੀ ਜ਼ੋਨ ਤੋਂ ਚੋਣ ਮੈਦਾਨ ਵਿਚ ਨਿਤਰੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਹੱਕ ਵਿਚ  ਚੋਣ ਪ੍ਰਚਾਰ ਕਰਦਿਆਂ ਪ੍ਰਗਟ ਕੀਤੇ। ਕਾਕਾ ਲੋਹਗੜ ਨੇ ਜਲਾਲਾਬਾਦ ਪੂਰਬੀ ਜ਼ੋਨ ਅਧੀਨ ਆਉਂਦੇ ਪਿੰਡਾਂ ਵਿਚ ਜਾ ਕੇ ਨੁੱਕੜ ਮੀਟਿੰਗਾਂ ਦੌਰਾਨ ਹੋਏ ਇਕੱਠਾਂ ਵਿਚ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਹੱਕ ਵਿਚ ਵੋਟ ਪਾ ਕੇ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਵੀ ਕੀਤੀ। ਉਹਨਾਂ ਮੀਟਿੰਗਾਂ ਦੌਰਾਨ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀਆਂ ਲੰੂਬੜ ਚਾਲਾਂ ਤੋਂ ਲੋਕ ਭਲੀ ਭਾਂਤ ਜਾਣੰੂ ਹੋ ਚੁੱਕੇ ਹਨ ਤੇ ਹੁਣ ਇਹ ਲੋਕਾਂ ਵਿਚ ਆਪਣਾ ਆਧਾਰ ਵੀ ਪੂਰੀ ਤਰਾਂ ਗਵਾਅ ਚੁੱਕੇ ਹਨ ਇਸੇ ਕਾਰਨ ਬੌਖਲਾਹਟ ਵਿਚ ਆਏ ਆਪਣੀ ਹੋਂਦ ਭਾਲਣ ਲਈ ਰੈਲੀਆਂ ਦਾ ਸਹਾਰਾ ਲੈ ਰਹੇ ਹਨ ਪਰ ਲੋਕ ਇਹਨਾਂ ਨੂੰ ਕਦੇ ਮੂੰਹ ਨਹੀਂ ਲਗਾਉਣਗੇ। ਸੁਖਜੀਤ ਸਿੰਘ ਕਾਕਾ ਲੋਹਗੜ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰ ਕਾਬਲ ਅਤੇ ਲੋਕ ਸੇਵਾ ਨੂੰ ਪ੍ਰਣਾਏ ਹੋਏ ਹਨ ਅਤੇ ਉਹ ਕਾਂਗਰਸੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਨ ।